ਇੰਦੌਰ (ਸਾਹਿਬ): ਸਥਾਨਕ ਅਧਿਕਾਰੀਆਂ ਮੁਤਾਬਕ ਵੀਰਵਾਰ ਨੂੰ ਇੰਦੌਰ ‘ਚ ਇਕ ਖੇਤ ‘ਚ ਰੱਖੇ ਜਾਲ ‘ਚ ਫਸਣ ਨਾਲ ਇਕ ਚੀਤੇ ਦੀ ਮੌਤ ਹੋ ਗਈ। ਇਹ ਜਾਲ ਅਸਲ ਵਿੱਚ ਜੰਗਲੀ ਸੂਰ ਅਤੇ ਖਰਗੋਸ਼ ਲਈ ਲਗਾਇਆ ਗਿਆ ਸੀ।
- ਪ੍ਰਾਪਤ ਜਾਣਕਾਰੀ ਅਨੁਸਾਰ ਮਾਨਪੁਰ ਇਲਾਕੇ ਵਿੱਚ ਸਥਿਤ ਇੱਕ ਖੇਤ ਵਿੱਚ ਚੀਤਾ ਮ੍ਰਿਤਕ ਪਾਇਆ ਗਿਆ। ਖੇਤ ਦੇ ਮਾਲਕ ਕਿਸਾਨ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਸਦੇ ਚੌਕੀਦਾਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਡਵੀਜ਼ਨਲ ਜੰਗਲਾਤ ਅਫ਼ਸਰ ਐਮ.ਐਸ. ਸੋਲੰਕੀ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ।
- ਘਟਨਾ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਅਧਿਕਾਰੀ ਨੇ ਦੱਸਿਆ ਕਿ ਜਾਲ ਵਿਛਾਉਣ ਦਾ ਮਕਸਦ ਹੋਰ ਜੰਗਲੀ ਜੀਵਾਂ ਨੂੰ ਫੜਨਾ ਸੀ, ਪਰ ਅਣਜਾਣੇ ਵਿੱਚ ਚੀਤਾ ਇਸ ਦੀ ਲਪੇਟ ਵਿੱਚ ਆ ਗਿਆ। ਖੇਤ ਮਾਲਕ ਦੀ ਗ੍ਰਿਫ਼ਤਾਰੀ ਦੇ ਨਾਲ ਹੀ ਜੰਗਲਾਤ ਵਿਭਾਗ ਨੇ ਜਾਲ ਵਿਛਾਉਣ ਵਾਲੇ ਚੌਕੀਦਾਰ ਦੀ ਭਾਲ ਤੇਜ਼ ਕਰ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਵੀ ਜੰਗਲੀ ਜੀਵਾਂ ਪ੍ਰਤੀ ਸੁਰੱਖਿਆ ਦੀ ਭਾਵਨਾ ਜਾਗ ਪਈ ਹੈ।