Saturday, November 16, 2024
HomePoliticsChanpreet Singh worked not only for us but also for BJPਸਾਡੇ ਲਈ ਹੀ ਨਹੀਂ BJP, Congress 'ਤੇ TMC ਲਈ ਵੀ ਚੰਨਪ੍ਰੀਤ ਸਿੰਘ...

ਸਾਡੇ ਲਈ ਹੀ ਨਹੀਂ BJP, Congress ‘ਤੇ TMC ਲਈ ਵੀ ਚੰਨਪ੍ਰੀਤ ਸਿੰਘ ਨੇ ਕੀਤਾ ਸੀ ਕੰਮ: ਆਪ

 

ਨਵੀਂ ਦਿੱਲੀ (ਸਾਹਿਬ)- ਆਮ ਆਦਮੀ ਪਾਰਟੀ (AAP) ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਆਬਕਾਰੀ ਨੀਤੀ ਮਾਮਲੇ ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਵਲੋਂ ਗ੍ਰਿਫਤਾਰ ਕੀਤੇ ਗਏ ਚੰਨਪ੍ਰੀਤ ਸਿੰਘ ਨੇ ਕਾਂਗਰਸ, ਤ੍ਰਿਣਮੂਲ ਕਾਂਗਰਸ (TMC) ਅਤੇ ਇੱਥੋਂ ਤੱਕ ਕਿ ਭਾਰਤੀ ਜਨਤਾ ਪਾਰਟੀ (BJP) ਲਈ ਵੀ ਕੰਮ ਕੀਤਾ ਸੀ। ‘ਆਪ’ ਨੇ ਭਾਜਪਾ ‘ਤੇ ਦੋਸ਼ ਲਾਇਆ ਕਿ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ED ਨੇ ਸੋਮਵਾਰ ਨੂੰ ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA) ਮਾਮਲੇ ਵਿੱਚ ਗੋਆ ਵਿਧਾਨ ਸਭਾ ਚੋਣਾਂ ਲਈ ਕਥਿਤ ਤੌਰ ‘ਤੇ ‘AAP’ ਦੇ ਫੰਡਾਂ ਦਾ ਪ੍ਰਬੰਧਨ ਕਰਨ ਵਾਲੇ ਚੰਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ।

 

  1. ‘AAP’ ਨੇਤਾ ਅਤੇ ਦਿੱਲੀ ਸਰਕਾਰ ਦੇ ਮੰਤਰੀ ਸੌਰਭ ਭਾਰਦਵਾਜ ਨੇ ਮੰਗਲਵਾਰ ਨੂੰ ਇੱਥੇ ਇਕ ਪ੍ਰੈੱਸ ਕਾਨਫਰੰਸ ‘ਚ ਭਾਜਪਾ ‘ਤੇ ਦੋਸ਼ ਲਗਾਇਆ ਕਿ ਉਹ ਉਨ੍ਹਾਂ ਦੀ ਪਾਰਟੀ ਅਤੇ CM ਅਰਵਿੰਦ ਕੇਜਰੀਵਾਲ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਭਾਰਦਵਾਜ ਨੇ ਕਿਹਾ ਕਿ ਈਡੀ ਵਲੋਂ ਗ੍ਰਿਫਤਾਰ ਕੀਤੇ ਗਏ ਚੰਨਪ੍ਰੀਤ ਸਿੰਘ ਨੂੰ ਵੀ CBI ਨੇ ਪਿਛਲੇ ਸਾਲ ਹਿਰਾਸਤ ਵਿਚ ਲਿਆ ਸੀ। ਪਿਛਲੇ ਸਾਲ ਹੀ CBI ਅਦਾਲਤ ਨੇ ਚੰਨਪ੍ਰੀਤ ਸਿੰਘ ਨੂੰ ਜ਼ਮਾਨਤ ਦੇ ਦਿੱਤੀ ਸੀ।
  2. ਹੁਣ ED ਨੇ ਚੰਨਪ੍ਰੀਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੌਰਭ ਨੇ ਕਿਹਾ ਕਿ ਸਿੰਘ ਨੇ ਵੱਖ-ਵੱਖ ਪਾਰਟੀਆਂ ਲਈ ਕੰਮ ਕੀਤਾ ਹੈ। ਉਸ ਨੇ ਕਾਂਗਰਸ, TMC ਅਤੇ ਇੱਥੋਂ ਤੱਕ ਕਿ BJP ਲਈ ਵੀ ਕੰਮ ਕੀਤਾ ਹੈ। ਇਹ ਮੈਂ ਨਹੀਂ ਕਹਿ ਰਿਹਾ ਸਗੋਂ CBI ਦੇ ਦਸਤਾਵੇਜ਼ਾਂ ਵਿਚ ਇਸ ਦਾ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ BJP, CM ਕੇਜਰੀਵਾਲ ਅਤੇ ‘AAP’ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। BJP ਅਤੇ ED ਵੱਲੋਂ ਕੋਈ ਤੁਰੰਤ ਪ੍ਰਤੀਕਿਰਿਆ ਨਹੀਂ ਆਈ ਹੈ।
RELATED ARTICLES

LEAVE A REPLY

Please enter your comment!
Please enter your name here

Most Popular

Recent Comments