ਸ਼ਿਕਾਗੋ (ਸਾਹਿਬ) ਫਲਸਤੀਨੀ ਸਮਰਥਕ ਪ੍ਰਦਰਸ਼ਨਕਾਰੀਆਂ ਨੇ ਅੱਜ ਅਮਰੀਕਾ ਦੇ ਇਲੀਨੋਇਸ, ਕੈਲੀਫੋਰਨੀਆ, ਨਿਊਯਾਰਕ ਅਤੇ ਪੈਸੀਫਿਕ ਨਾਰਥਵੈਸਟ ਵਿਚ ਸੜਕਾਂ ਨੂੰ ਬੰਦ ਕਰ ਦਿੱਤਾ, ਜਿਸ ਨਾਲ ਦੇਸ਼ ਦੇ ਪ੍ਰਮੁੱਖ ਹਵਾਈ ਅੱਡਿਆਂ, ਗੋਲਡਨ ਗੇਟ ਅਤੇ ਬਰੁਕਲਿਨ ਪੁਲ ਅਤੇ ਭੀੜ ਭੜੱਕੇ ਵਾਲਾ ਵੈਸਟ ਕੋਸਟ ਕੌਮੀ ਮਾਰਗ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ।
- ਮਿਲੀ ਜਾਣਕਾਰੀ ਮੁਤਾਬਕ ਸ਼ਿਕਾਗੋ ਵਿੱਚ ਸਵੇਰੇ 7 ਵਜੇ ਪ੍ਰਦਰਸ਼ਨਕਾਰੀਆਂ ਨੇ ਓ’ਹਾਰੇ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਜਾਣ ਵਾਲੇ ਅੰਤਰਰਾਜੀ ਹਾਈਵੇਅ ਨੂੰ ਬੰਦ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇਹ ਫਲਸਤੀਨ ਨੂੰ ਆਜ਼ਾਦ ਕਰਵਾਉਣ ਲਈ ਆਰਥਿਕ ਨਾਕਾਬੰਦੀ ਦਾ ਹਿੱਸਾ ਸੀ। ਪ੍ਰਦਰਸ਼ਨਕਾਰੀਆਂ ਨੇ ਸਾਂ ਫਰਾਂਸਿਸਕੋ ਖੇਤਰ ਵਿੱਚ ਗੋਲਡਨ ਗੇਟ ਬ੍ਰਿਜ ਉੱਤੇ ਸਾਰੇ ਵਾਹਨਾਂ ਅਤੇ ਪੈਦਲ ਚੱਲਣ ਵਾਲਿਆਂ ਨੂੰ ਜਾਣ ਤੋਂ ਰੋਕ ਦਿੱਤਾ, ਜਿਸ ਨਾਲ ਕਈ ਘੰਟਿਆਂ ਤੱਕ ਆਵਾਜਾਈ ਵਿੱਚ ਵਿਘਨ ਪਿਆ।
- ਇਸੇ ਤਰ੍ਹਾਂ ਔਕਲੈਂਡ ਵਿੱਚ ਇੰਟਰਸਟੇਟ 880 ਉੱਤੇ ਪ੍ਰਦਰਸ਼ਨਕਾਰੀਆਂ ਨੇ ਪ੍ਰਦਰਸ਼ਨ ਕੀਤਾ। ਬਰੁਕਲਿਨ ਵਿੱਚ ਮਾਰਚ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਬਰੁਕਲਿਨ ਬ੍ਰਿਜ ਉੱਤੇ ਮੈਨਹਟਨ ਵੱਲ ਜਾਣ ਵਾਲੀ ਸੜਕ ਨੂੰ ਵੀ ਰੋਕ ਦਿੱਤਾ।