Friday, November 15, 2024
HomeCrime5 Bangladeshis arrested in Gurugram organ transplant caseਗੁਰੂਗ੍ਰਾਮ ਅੰਗ ਟਰਾਂਸਪਲਾਂਟ ਮਾਮਲੇ 'ਚ 5 ਬੰਗਲਾਦੇਸ਼ੀ ਗ੍ਰਿਫਤਾਰ, ਮਾਸਟਰਮਾਈਂਡ ਫਿਲਹਾਲ ਫਰਾਰ

ਗੁਰੂਗ੍ਰਾਮ ਅੰਗ ਟਰਾਂਸਪਲਾਂਟ ਮਾਮਲੇ ‘ਚ 5 ਬੰਗਲਾਦੇਸ਼ੀ ਗ੍ਰਿਫਤਾਰ, ਮਾਸਟਰਮਾਈਂਡ ਫਿਲਹਾਲ ਫਰਾਰ

 

ਗੁਰੂਗ੍ਰਾਮ (ਸਰਬ) : ਹਰਿਆਣਾ ਦੇ ਗੁਰੂਗ੍ਰਾਮ ਵਿਚ ਅੰਤਰ-ਰਾਜੀ ਅੰਗ ਟਰਾਂਸਪਲਾਂਟ ਰੈਕੇਟ ਦਾ ਪਰਦਾਫਾਸ਼ ਹੋਣ ਤੋਂ 10 ਦਿਨ ਬਾਅਦ ਗੁਰੂਗ੍ਰਾਮ ਪੁਲਸ ਨੇ ਹਾਲ ਹੀ ਵਿਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗ੍ਰਿਫਤਾਰੀਆਂ ਇਸ ਰੈਕੇਟ ਵਿਚ ਅੰਗਾਂ ਦੇ ਗੈਰ-ਕਾਨੂੰਨੀ ਢੰਗ ਨਾਲ ਲੈਣ ਦੇਣ ਦੇ ਦੋਸ਼ ਵਿਚ ਕੀਤੀਆਂ ਗਈਆਂ ਹੈ ।

 

  1. ਪੁਲੀਸ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਪੰਜ ਵਿਅਕਤੀਆਂ ਵਿੱਚ 3 ਲੈਣਦਾਰ ਅਤੇ 2 ਦਾਨ ਕਰਨ ਵਾਲੇ ਸ਼ਾਮਲ ਹਨ, ਜੋ ਸਾਰੇ ਬੰਗਲਾਦੇਸ਼ ਦੇ ਵਸਨੀਕ ਦੱਸੇ ਜਾਂਦੇ ਹਨ। ਹਰੇਕ ਦਾਨੀ ਨੂੰ ਕਿਡਨੀ ਟ੍ਰਾਂਸਪਲਾਂਟ ਲਈ 2 ਲੱਖ ਰੁਪਏ ਮਿਲੇ ਸਨ। ਪੁਲਸ ਨੇ ਦੱਸਿਆ ਕਿ ਇਸ ਰੈਕੇਟ ਦਾ ਮੁੱਖ ਸਾਜ਼ਿਸ਼ਕਰਤਾ ਮਤਲਬ ਕਿ ਮਾਸਟਰਮਾਈਂਡ ਝਾਰਖੰਡ ਦਾ ਰਹਿਣ ਵਾਲਾ ਮੁਹੰਮਦ ਮੁਰਤਜ਼ਾ ਅੰਸਾਰੀ ਨਾਂ ਦਾ ਵਿਅਕਤੀ ਹੈ, ਜੋ ਫਿਲਹਾਲ ਫਰਾਰ ਹੈ।
  2. ਅਧਿਕਾਰੀਆਂ ਨੇ ਦੱਸਿਆ ਕਿ ਇਹ ਗਰੋਹ ਖਾਸ ਤੌਰ ‘ਤੇ ਗਰੀਬੀ ਤੋਂ ਪੀੜਤ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸਨ ਅਤੇ ਉਨ੍ਹਾਂ ਨੂੰ ਆਰਥਿਕ ਲਾਲਚ ਦੇ ਕੇ ਵਰਗਲਾਉਂਦੇ ਸਨ। ਇਸ ਤਰ੍ਹਾਂ ਦੇ ਧੰਦੇ ਵਿਚ ਸ਼ਾਮਲ ਹੋਣ ਕਾਰਨ ਇਨ੍ਹਾਂ ਲੋਕਾਂ ਦੀ ਜਾਨ ਨੂੰ ਵੀ ਖਤਰਾ ਹੈ, ਜਿਸ ਦੌਰਾਨ ਪੁਲਸ ਨੇ ਹਰਿਆਣਾ ਅਤੇ ਰਾਜਸਥਾਨ ਦੇ ਹੋਰ ਹਿੱਸਿਆਂ ਵਿਚ ਵੀ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਗੈਰ-ਕਾਨੂੰਨੀ ਅੰਗ ਟਰਾਂਸਪਲਾਂਟ ਕਰਨ ਵਾਲੇ ਕਈ ਕਲੀਨਿਕਾਂ ‘ਤੇ ਵੀ ਸ਼ਿਕੰਜਾ ਕੱਸਿਆ ਗਿਆ।
RELATED ARTICLES

LEAVE A REPLY

Please enter your comment!
Please enter your name here

Most Popular

Recent Comments