Friday, November 15, 2024
HomeCrimeCanada: 1 person died in a shooting in Toronto's fashion districtਕੈਨੇਡਾ: ਟੋਰਾਂਟੋ ਦੇ ਫੈਸ਼ਨ ਡਿਸਟ੍ਰਿਕਟ ਗੋਲੀ ਲੱਗਣ ਨਾਲ 1 ਵਿਅਕਤੀ ਦੀ ਮੌਤ

ਕੈਨੇਡਾ: ਟੋਰਾਂਟੋ ਦੇ ਫੈਸ਼ਨ ਡਿਸਟ੍ਰਿਕਟ ਗੋਲੀ ਲੱਗਣ ਨਾਲ 1 ਵਿਅਕਤੀ ਦੀ ਮੌਤ

 

ਟੋਰਾਂਟੋ (ਸਾਹਿਬ)- ਟੋਰਾਂਟੋ ਦੇ ਫੈਸ਼ਨ ਡਿਸਟ੍ਰਿਕਟ ਵਿੱਚ ਰਾਤ ਸਮੇਂ ਚੱਲੀ ਗੋਲੀ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ 2 ਹੋਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।

 

  1. ਸ਼ੂਟਿੰਗ ਦੀ ਰਿਪੋਰਟ ਦੇ ਕੇ ਵੀਰਵਾਰ ਨੂੰ ਤੜ੍ਹਕੇ 2:30 ਦੇ ਨੇੜੇ ਤੇੜੇ ਕੁਈਨ ਸਟਰੀਟ ਵੈਸਟ ਤੇ ਪੋਰਟਲੈਂਡ ਸਟਰੀਟ ਏਰੀਆ ਵਿੱਚ ਪੁਲਿਸ ਨੂੰ ਸੱਦਿਆ ਗਿਆ। ਪੁਲਿਸ ਨੂੰ ਮੌਕੇ ਉੱਤੇ ਤਿੰਨ ਵਿਅਕਤੀ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹਾਲਤ ਵਿੱਚ ਮਿਲੇ। ਇੱਕ ਵਿਅਕਤੀ ਨੂੰ ਨਾਜੁ਼ਕ ਹਾਲਤ ਵਿੱਚ ਟਰੌਮਾ ਸੈਂਟਰ ਲਿਜਾਇਆ ਗਿਆ। ਦੋ ਹੋਰ ਵਿਅਕਤੀ ਵੀ ਸ਼ੂਟਿੰਗ ਕਾਰਨ ਜ਼ਖ਼ਮੀ ਹੋਏ ਸਨ ਪਰ ਉਨ੍ਹਾਂ ਦੀ ਹਾਲਤ ਬਹੁਤੀ ਗੰਭੀਰ ਨਹੀਂ ਸੀ।
  2. ਜਿਸ ਵਿਅਕਤੀ ਦੀ ਹਾਲਤ ਨਾਜ਼ੁਕ ਸੀ ਉਸ ਦੀ ਬਾਅਦ ਵਿੱਚ ਮੌਤ ਹੋ ਗਈ ਤੇ ਪੁਲਿਸ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ। ਮ੍ਰਿਤਕ ਤੇ ਜ਼ਖ਼ਮੀਆਂ ਦੀ ਉਮਰ ਤੇ ਲਿੰਗ ਆਦਿ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਪੁਲਿਸ ਨੇ ਦੱਸਿਆ ਕਿ ਇਹ ਸ਼ੂਟਿੰਗ ਇੱਕ ਅਸਟੈਬਲਿਸ਼ਮੈਂਟ ਦੇ ਬਾਹਰ ਵਾਪਰੀ। ਇੱਕ ਮਸ਼ਕੂਕ ਨੂੰ ਕਾਲੇ ਰੰਗ ਦੀ ਗੱਡੀ ਵਿੱਚ ਭੱਜਦਿਆਂ ਵੇਖਿਆ ਗਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
RELATED ARTICLES

LEAVE A REPLY

Please enter your comment!
Please enter your name here

Most Popular

Recent Comments