ਨਵੀਂ ਦਿੱਲੀ (ਸਾਹਿਬ)— ਤ੍ਰਿਣਮੂਲ ਕਾਂਗਰਸ (TMC) ਦੀ ਸੰਸਦ ਮੈਂਬਰ ਸਾਗਰਿਕਾ ਘੋਸ਼ ਨੇ ਬੁੱਧਵਾਰ ਨੂੰ ਦੋਸ਼ ਲਗਾਇਆ ਕਿ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਪੱਛਮੀ ਬੰਗਾਲ ‘ਚ ਉਨ੍ਹਾਂ ਦੀ ਪਾਰਟੀ ਨੂੰ ਨਿਸ਼ਾਨਾ ਬਣਾਉਣ ਲਈ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਵਰਤੋਂ ਕਰ ਰਹੀ ਹੈ। ਉਨ੍ਹਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਨਾਗਰਿਕਤਾ ਸੋਧ ਕਾਨੂੰਨ (CAA) ਦਾ ਮੁੱਦਾ ਚੁੱਕ ਕੇ ਧਰਮ ਦੀ ਰਾਜਨੀਤੀ ਕਰਨ ਦਾ ਦੋਸ਼ ਲਗਾਇਆ।
- ਸੰਸਦ ਮੈਂਬਰ ਸਾਗਰਿਕਾ ਘੋਸ਼ ਨੇ ਕਿਹਾ, ‘ਹਕੀਕਤ ਇਹ ਹੈ ਕਿ ਇਹ 2022 ਦੀ ਗੱਲ ਹੈ। ਦੋ ਸਾਲ ਬਾਅਦ, ਜਦੋਂ ਆਦਰਸ਼ ਚੋਣ ਜ਼ਾਬਤਾ ਲਾਗੂ ਹੁੰਦਾ ਹੈ, NIA ਸਵੇਰੇ 3 ਵਜੇ ਇੱਕ ਪਿੰਡ ਵਿੱਚ ਦਾਖਲ ਹੁੰਦੀ ਹੈ, ਘਰਾਂ ਦੇ ਦਰਵਾਜ਼ੇ ਖੋਲ੍ਹਦੀ ਹੈ, ਔਰਤਾਂ ਨੂੰ ਤੰਗ ਕਰਦੀ ਹੈ, ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੀ ਹੈ ਅਤੇ ਉੱਥੇ ਰਹਿੰਦੇ TMC ਦੇ ਬੂਥ ਲੈਵਲ ਵਰਕਰਾਂ ਨੂੰ ਗ੍ਰਿਫਤਾਰ ਕਰਦੀ ਹੈ। ਘਟਨਾ ਦੇ ਦੋ ਸਾਲ ਬਾਅਦ ਕਿਉਂ ਜਾਗ ਪਈ NIA?
- ਉਸ ਨੇ ਦੋਸ਼ ਲਾਇਆ, “NIA ਦਾ ਇੱਕ ਅਧਿਕਾਰੀ 26 ਮਾਰਚ ਨੂੰ ਆਸਨਸੋਲ ਤੋਂ ਭਾਜਪਾ ਦੇ ਇੱਕ ਮੈਂਬਰ ਨੂੰ ਮਿਲਿਆ, ਜਿਸ ਨੇ ਉਸ ਨੂੰ ਟੀਐਮਸੀ ਅਧਿਕਾਰੀਆਂ ਦੀ ਸੂਚੀ ਦਿੱਤੀ, ਜਿਨ੍ਹਾਂ ਖ਼ਿਲਾਫ਼ NIA ਨੇ ਕਾਰਵਾਈ ਕਰਨੀ ਹੈ। ਅਸਲੀਅਤ ਇਹ ਹੈ ਕਿ ਅਮਿਤ ਸ਼ਾਹ TMC ‘ਤੇ ਹਮਲਾ ਕਰਨ ਲਈ NIA ਦੀ ਵਰਤੋਂ ਕਰ ਰਹੇ ਹਨ। ਐਨਆਈਏ ਭਾਜਪਾ ਦੀ ਕਠਪੁਤਲੀ ਵਜੋਂ ਕੰਮ ਕਰ ਰਹੀ ਹੈ।