ਓਨਟਾਰੀਓ (ਸਾਹਿਬ) : ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਲੀਕਰ ਕੰਟਰੋਲ ਬੋਰਡ ਆਫ ਓਨਟਾਰੀਓ (ਐਲਸੀਬੀਓ) ਦੇ ਪ੍ਰੈਜ਼ੀਡੈਂਟ ਤੇ ਸੀਈਓ ਨੂੰ ਪੱਤਰ ਲਿਖ ਕੇ ਸਾਰੀਆਂ ਲੋਕੇਸ਼ਨਜ਼ ਉੱਤੇ ਪੇਪਰ ਬੈਗਜ਼ ਮੁੜ ਸ਼ੁਰੂ ਕਰਨ ਲਈ ਆਖਿਆ।
- ਐਲਸੀਬੀਓ ਨੇ ਸਤੰਬਰ 2023 ਵਿੱਚ ਪੇਪਰ ਬੈਗਜ਼ ਬੰਦ ਕਰ ਦਿੱਤੇ ਸਨ ਤੇ ਆਪਣੇ ਕਸਟਮਰਜ਼ ਨੂੰ ਸਮਾਨ ਖਰੀਦਣ ਲਈ ਰੀਯੂਜੇ਼ਬਲ ਬੈਗ ਲਿਆਉਣ ਜਾਂ ਅਜਿਹੇ ਬੈਗ ਖਰੀਦਣ ਲਈ ਹੱਲਾਸ਼ੇਰੀ ਦਿੱਤੀ ਜਾ ਰਹੀ ਸੀ। ਇਹ ਨੀਤੀ ਐਲਸੀਬੀਓ ਦੇ ਐਨਵਾਇਰਮੈਂਟ ਉੱਤੇ ਪੈਣ ਵਾਲੇ ਅਸਰ ਨੂੰ ਘਟਾਉਣ ਲਈ ਲਾਗੂ ਕੀਤੀ ਗਈ ਸੀ। ਐਤਵਾਰ ਨੂੰ ਫੋਰਡ ਨੇ ਜਾਰਜ ਸੋਲੇਸ ਨੂੰ ਪੱਤਰ ਲਿਖ ਕੇ ਇਸ ਫੈਸਲੇ ਨੂੰ ਤੁਰੰਤ ਬਦਲਣ ਲਈ ਆਖਿਆ। ਫੋਰਡ ਨੇ ਪੱਤਰ ਵਿੱਚ ਲਿਖਿਆ ਅਜੋਕੇ ਸਮੇਂ ਜਦੋਂ ਓਨਟਾਰੀਓ ਦੇ ਕਈ ਪਰਿਵਾਰਾਂ ਨੂੰ ਜੂਨ ਗੁਜ਼ਾਰਾ ਕਰਨ ਲਈ ਸੰਘਰਸ਼ ਕਰਨਾ ਪੈ ਰਿਹਾ ਹੈ ਅਜਿਹੇ ਵਿੱਚ ਪੈਸੇ ਪੈਸੇ ਦੀ ਪੂਰੀ ਕੀਮਤ ਹੈ।
- ਉਨ੍ਹਾਂ ਆਖਿਆ ਕਿ ਐਲਸੀਬੀਓ ਵੱਲੋਂ ਪਹਿਲਾਂ ਦਿੱਤੇ ਜਾਣ ਵਾਲੇ ਪੇਪਰ ਬੈਗਜ਼ ਮੁੜ ਸ਼ੁਰੂ ਕਰਨੇ ਚਾਹੀਦੇ ਹਨ। ਇਸ ਤਬਦੀਲੀ ਕਾਰਨ ਲੋਕਾਂ ਨੂੰ ਐਲਸੀਬੀਓ ਦਾ ਸਟੋਰ ਛੱਡਦੇ ਸਮੇਂ ਖੁੱਲੇ੍ਹਆਮ ਸ਼ਰਾਬ ਲਿਜਾਣੀ ਪੈਂਦੀ ਹੈ। ਐਲਸੀਬੀਓ ਦੇ ਰੀਯੂਜ਼ੇਬਲ ਬੈਗਜ਼ ਦੀ ਮੌਜੂਦਾ ਕੀਮਤ 1.25 ਡਾਲਰ ਉਸ ਬੈਗ ਲਈ ਹੈ ਜਿਸ ਵਿੱਚ ਦੋ ਬੋਤਲਾਂ ਆ ਜਾਂਦੀਆਂ ਹਨ ਤੇ ਛੇ ਬੋਤਲਾਂ ਲਿਜਾਣ ਵਾਲੇ ਬੈਗ ਦੀ ਕੀਮਤ 2.95 ਡਾਲਰ ਹੈ।