ਮੁੰਬਈ (ਸਾਹਿਬ) : ਮਹਾਰਾਸ਼ਟਰ ਦੀਆਂ 8 ਲੋਕ ਸਭਾ ਸੀਟਾਂ ਲਈ ਕੁੱਲ 204 ਉਮੀਦਵਾਰ ਮੈਦਾਨ ਵਿਚ ਹਨ, ਜਿਨ੍ਹਾਂ ‘ਤੇ ਦੂਜੇ ਪੜਾਅ ਵਿਚ 26 ਅਪ੍ਰੈਲ ਨੂੰ ਵੋਟਾਂ ਪੈਣਗੀਆਂ। ਇਕ ਚੋਣ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
- ਨਾਮਜ਼ਦਗੀ ਵਾਪਸ ਲੈਣ ਦਾ ਆਖਰੀ ਦਿਨ ਸੋਮਵਾਰ ਸੀ, ਚੋਣ ਅਧਿਕਾਰੀ ਨੇ ਦੱਸਿਆ ਕਿ ਬੁਲਢਾਨਾ, ਅਕੋਲਾ, ਅਮਰਾਵਤੀ, ਵਰਧਾ, ਯਵਤਮਾਲ-ਵਾਸ਼ਿਮ, ਹਿੰਗੋਲੀ, ਨਾਂਦੇੜ ਅਤੇ ਪਰਭਨੀ ਵਿੱਚ ਕੁੱਲ 299 ਵੈਧ ਨਾਮਜ਼ਦਗੀਆਂ ਸਨ। ਜਿਨ੍ਹਾਂ ‘ਚੋਂ 204 ਉਮੀਦਵਾਰ ਮੈਦਾਨ ‘ਚ ਹਨ।” ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਸ ਵਾਰ ਦੀਆਂ ਚੋਣਾਂ ਪਿਛਲੇ ਸਾਲਾਂ ਨਾਲੋਂ ਵਧੇਰੇ ਮੁਕਾਬਲੇ ਵਾਲੀਆਂ ਹੋਣਗੀਆਂ। ਲੋਕਾਂ ਦੀਆਂ ਉਮੀਦਾਂ ਬਹੁਤ ਉੱਚੀਆਂ ਹਨ, ਅਤੇ ਉਹ ਵਿਕਾਸ ਅਤੇ ਚੰਗੇ ਸ਼ਾਸਨ ਦੀ ਉਮੀਦ ਵਿੱਚ ਆਪਣੀ ਵੋਟ ਪਾਉਣਗੇ।