ਬੈਂਗਲੁਰੂ (ਸਾਹਿਬ)— ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਬੈਂਗਲੁਰੂ ਸ਼ਹਿਰ ਦੀ ਮਸ਼ਹੂਰ ਘਟਨਾ ਰਾਮੇਸ਼ਵਰਮ ਕੈਫੇ ਧਮਾਕੇ ਦੀ ਜਾਂਚ ਦੌਰਾਨ ਕਈ ਅਹਿਮ ਖੁਲਾਸੇ ਕੀਤੇ ਹਨ। 5 ਅਪ੍ਰੈਲ ਨੂੰ ਸਾਹਮਣੇ ਆਈ ਇਸ ਜਾਂਚ ‘ਚ ਏਜੰਸੀ ਨੇ ਕਿਹਾ ਕਿ ਉਸ ਨੇ ਮੁੱਖ ਅਤੇ ਸਹਿ-ਦੋਸ਼ੀ ਦੀ ਪਛਾਣ ਕਰ ਲਈ ਹੈ।
- ਮੁਸਾਵੀਰ ਹੁਸੈਨ ਸ਼ਾਜੀਬ ਦੀ ਪਛਾਣ ਮੁੱਖ ਦੋਸ਼ੀ ਵਜੋਂ ਅਤੇ ਅਬਦੁਲ ਮਤੀਨ ਤਾਹਾ ਨੂੰ ਸਹਿ-ਦੋਸ਼ੀ ਵਜੋਂ ਕੀਤੀ ਗਈ ਹੈ, ਜੋ ਸ਼ਿਵਮੋਗਾ ਜ਼ਿਲ੍ਹੇ ਦੇ ਤੀਰਥਹੱਲੀ ਦੇ ਰਹਿਣ ਵਾਲੇ ਹਨ। ਇਨ੍ਹਾਂ ਦੋਵਾਂ ਦੀ ਭਾਲ ‘ਚ NIA ਨੇ ਕਰਨਾਟਕ, ਤਾਮਿਲਨਾਡੂ ਅਤੇ ਉੱਤਰ ਪ੍ਰਦੇਸ਼ ‘ਚ 18 ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਉਨ੍ਹਾਂ ‘ਤੇ 10 ਲੱਖ ਰੁਪਏ ਦਾ ਇਨਾਮ ਵੀ ਐਲਾਨਿਆ ਗਿਆ ਹੈ। ਇਸ ਜਾਂਚ ਦੌਰਾਨ ਇੱਕ ਹੋਰ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਜਦੋਂ ਐਨਆਈਏ ਨੇ ਇੱਕ ਭਾਜਪਾ ਵਰਕਰ ਸਾਈ ਪ੍ਰਸਾਦ ਨੂੰ ਵੀ ਹਿਰਾਸਤ ਵਿੱਚ ਲਿਆ। ਏਜੰਸੀ ਦਾ ਕਹਿਣਾ ਹੈ ਕਿ ਪ੍ਰਸਾਦ ਦੇ ਇਸ ਮਾਮਲੇ ਦੇ ਮੁਲਜ਼ਮਾਂ ਨਾਲ ਸਬੰਧ ਹਨ।
- ਐਨਆਈਏ ਮੁਤਾਬਕ ਸ਼ਾਜਿਬ ਅਤੇ ਤਾਹਾ ਦੋਵੇਂ ਇਸਲਾਮਿਕ ਸਟੇਟ ਮਾਡਿਊਲ ਦਾ ਹਿੱਸਾ ਹਨ। ਇਸ ਤੱਥ ਦੀ ਪੁਸ਼ਟੀ ਇਸ ਮਾਡਿਊਲ ਦੇ ਹੋਰ ਮੈਂਬਰਾਂ ਨੇ ਵੀ ਕੀਤੀ ਹੈ, ਜਿਨ੍ਹਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।