Friday, November 15, 2024
HomeCrime9 pirates brought to India from the coast of Somaliaਸੋਮਾਲੀਆ ਦੇ ਤੱਟ ਤੋਂ ਭਾਰਤ ਲਿਆਂਦੇ 9 ਸਮੁੰਦਰੀ ਡਾਕੂ, ਮੁੰਬਈ ਪੁਲਿਸ ਨੇ...

ਸੋਮਾਲੀਆ ਦੇ ਤੱਟ ਤੋਂ ਭਾਰਤ ਲਿਆਂਦੇ 9 ਸਮੁੰਦਰੀ ਡਾਕੂ, ਮੁੰਬਈ ਪੁਲਿਸ ਨੇ ਕੀਤੇ ਗ੍ਰਿਫਤਾਰ

 

ਮੁੰਬਈ (ਸਾਹਿਬ)- ਸੋਮਾਲੀਆ ਦੇ ਤੱਟ ਤੋਂ ਫੜ ਕੇ ਭਾਰਤ ਲਿਆਉਣ ਵਾਲੇ 9 ਸਮੁੰਦਰੀ ਲੁਟੇਰਿਆਂ ਨੂੰ ਮੁੰਬਈ ਪੁਲਸ ਨੇ ਬੁੱਧਵਾਰ ਨੂੰ ਗ੍ਰਿਫਤਾਰ ਕਰ ਲਿਆ। ਸਮੁੰਦਰੀ ਡਾਕੂਆਂ ਨੇ ਈਰਾਨੀ ਝੰਡੇ ਵਾਲੇ ਜਹਾਜ਼ ਨੂੰ ਬੰਧਕ ਬਣਾ ਲਿਆ ਸੀ, ਜਿਸ ਤੋਂ ਬਾਅਦ ਭਾਰਤੀ ਜਲ ਸੈਨਾ ਨੇ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਫੜ ਲਿਆ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

 

  1. ਅਧਿਕਾਰੀ ਨੇ ਦੱਸਿਆ ਕਿ ਅਗਵਾ ਦੀ ਘਟਨਾ 29 ਮਾਰਚ ਨੂੰ ਵਾਪਰੀ ਸੀ। ਇੱਕ ਹਾਈਜੈਕ ਕੀਤੀ ਗਈ ਈਰਾਨੀ ਮੱਛੀ ਫੜਨ ਵਾਲੀ ਕਿਸ਼ਤੀ ਅਤੇ ਇਸ ਦੇ ਚਾਲਕ ਦਲ ਦੇ ਮੈਂਬਰਾਂ ਨੂੰ ਭਾਰਤੀ ਜਲ ਸੈਨਾ ਨੇ ਇੱਕ ਐਂਟੀ-ਪਾਇਰੇਸੀ ਅਪ੍ਰੇਸ਼ਨ ਦੇ ਹਿੱਸੇ ਵਜੋਂ 12 ਘੰਟਿਆਂ ਤੋਂ ਵੱਧ ਸਖਤ ਰਣਨੀਤਕ ਉਪਾਵਾਂ ਤੋਂ ਬਾਅਦ ਬਚਾ ਲਿਆ। ਘਟਨਾ ਦੇ ਸਮੇਂ ਜਹਾਜ਼ ਸੋਕੋਤਰਾ ਤੋਂ ਲਗਭਗ 90 ਨੌਟੀਕਲ ਮੀਲ ਦੱਖਣ-ਪੱਛਮ ਵੱਲ ਸੀ।
  2. ਭਾਰਤੀ ਜਲ ਸੈਨਾ ਦੀ ਟੀਮ ਦੇ ਸਫਲ ਆਪ੍ਰੇਸ਼ਨ ਤੋਂ ਬਾਅਦ ਸਮੁੰਦਰੀ ਡਾਕੂਆਂ ਨੇ ਆਤਮ ਸਮਰਪਣ ਕਰ ਦਿੱਤਾ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਬਚਾ ਲਿਆ ਗਿਆ। ਫਿਰ ਜਲ ਸੈਨਾ ਨੇ ਸਮੁੰਦਰੀ ਡਾਕੂਆਂ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਛੇ ਦਿਨਾਂ ਦੀ ਯਾਤਰਾ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਲਿਆਂਦਾ। ਉਨ੍ਹਾਂ ਦੱਸਿਆ ਕਿ ਇਸ ਮਗਰੋਂ ਜਲ ਸੈਨਾ ਨੇ ਸਮੁੰਦਰੀ ਲੁਟੇਰਿਆਂ ਨੂੰ ਸਿਟੀ ਪੁਲੀਸ ਹਵਾਲੇ ਕਰ ਦਿੱਤਾ।
RELATED ARTICLES

LEAVE A REPLY

Please enter your comment!
Please enter your name here

Most Popular

Recent Comments