ਜੰਮੂ (ਸਾਹਿਬ)— ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਸੋਮਵਾਰ ਨੂੰ ਘੋਸ਼ਣਾ ਕੀਤੀ ਕਿ ਕੇਂਦਰ ਸ਼ਾਸਤ ਪ੍ਰਦੇਸ਼ ਦੇ ਪੰਜ ਸੰਸਦੀ ਹਲਕਿਆਂ ‘ਚ ਮਤਦਾਨ ਦੀਆਂ ਤਰੀਕਾਂ ‘ਤੇ ਜਨਤਕ ਛੁੱਟੀ ਰਹੇਗੀ।
- ਆਮ ਪ੍ਰਸ਼ਾਸਨ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਸਰਕਾਰ ਨੇ 1951 ਦੇ ਲੋਕ ਪ੍ਰਤੀਨਿਧਤਾ ਐਕਟ ਤਹਿਤ ਛੁੱਟੀਆਂ ਦਾ ਨੋਟੀਫਿਕੇਸ਼ਨ ਕੀਤਾ ਹੈ। ਹੁਕਮਾਂ ਅਨੁਸਾਰ ਊਧਮਪੁਰ ਲੋਕ ਸਭਾ ਖੇਤਰ ਵਿੱਚ 19 ਅਪ੍ਰੈਲ, ਜੰਮੂ ਖੇਤਰ ਵਿੱਚ 26 ਅਪ੍ਰੈਲ, ਅਨੰਤਨਾਗ-ਰਾਜੌਰੀ ਖੇਤਰ ਵਿੱਚ 7 ਮਈ, ਸ੍ਰੀਨਗਰ ਖੇਤਰ ਵਿੱਚ 13 ਮਈ ਅਤੇ ਬਾਰਾਮੂਲਾ ਖੇਤਰ ਵਿੱਚ 20 ਮਈ ਨੂੰ ਛੁੱਟੀ ਰਹੇਗੀ।
- ਅਜਿਹੀਆਂ ਛੁੱਟੀਆਂ ਦਾ ਮੁੱਖ ਉਦੇਸ਼ ਵੋਟਰਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਆਪਣੀ ਵੋਟ ਦਾ ਇਸਤੇਮਾਲ ਕਰਨ ਦੇ ਯੋਗ ਬਣਾਉਣਾ ਹੈ। ਇਹ ਲੋਕਤੰਤਰ ਦੇ ਇਸ ਮਹੱਤਵਪੂਰਨ ਕਾਰਜ ਵਿੱਚ ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਏਗਾ।