Friday, November 15, 2024
HomeCrimeਉੱਤਰਾਖੰਡ: ਨਾਨਕਮੱਤਾ ਗੁਰਦੁਆਰੇ ਦੇ ਕਾਰ ਸੇਵਾ ਡੇਰਾ ਮੁਖੀ ਬਾਬਾ ਤਰਸੇਮ ਸਿੰਘ ਦੇ...

ਉੱਤਰਾਖੰਡ: ਨਾਨਕਮੱਤਾ ਗੁਰਦੁਆਰੇ ਦੇ ਕਾਰ ਸੇਵਾ ਡੇਰਾ ਮੁਖੀ ਬਾਬਾ ਤਰਸੇਮ ਸਿੰਘ ਦੇ ਕਤਲ ਕੇਸ ‘ਚ 5 ਮੁਲਜ਼ਮ ਨਾਮਜ਼ਦ

 

ਉਤਰਾਖੰਡ (ਸਾਹਿਬ)— ਉਤਰਾਖੰਡ ਦੇ ਨਾਨਕਮੱਤਾ ਗੁਰਦੁਆਰੇ ‘ਚ ਵੀਰਵਾਰ ਸਵੇਰੇ ਇਕ ਘਟਨਾ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ। ਕਾਰ ਸੇਵਾ ਡੇਰਾ ਮੁਖੀ ਬਾਬਾ ਤਰਸੇਮ ਸਿੰਘ ਦੀ ਉਨ੍ਹਾਂ ਦੇ ਹੀ ਗੁਰਦੁਆਰੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਘਟਨਾ ਨੇ ਨਾ ਸਿਰਫ਼ ਊਧਮ ਸਿੰਘ ਨਗਰ ਬਲਕਿ ਪੂਰੇ ਉੱਤਰਾਖੰਡ ਵਿੱਚ ਤਣਾਅ ਦੀ ਸਥਿਤੀ ਪੈਦਾ ਕਰ ਦਿੱਤੀ ਹੈ।

  1. ਸੀਸੀਟੀਵੀ ਫੁਟੇਜ ਵਿੱਚ ਕੈਦ ਹੋਏ ਇਸ ਘਿਨਾਉਣੇ ਅਪਰਾਧ ਦੇ ਦੋ ਮੁੱਖ ਮੁਲਜ਼ਮ ਸਰਬਜੀਤ ਅਤੇ ਬਿੱਟੂ ਹਨ, ਜਿਨ੍ਹਾਂ ਦੀ ਉਮਰ 40 ਸਾਲ ਦੇ ਕਰੀਬ ਹੈ। ਇਹ ਦੋਵੇਂ ਸ਼ੂਟਰ ਅਜੇ ਫਰਾਰ ਹਨ ਅਤੇ ਐਸਟੀਐਫ ਅਤੇ ਐਸਆਈਟੀ ਦੀਆਂ ਟੀਮਾਂ ਇਨ੍ਹਾਂ ਦੀ ਭਾਲ ਵਿੱਚ ਜੁਟੀਆਂ ਹੋਈਆਂ ਹਨ। ਪੁਲਿਸ ਮੁਤਾਬਕ ਸਰਬਜੀਤ ਪੰਜਾਬ ਦਾ ਰਹਿਣ ਵਾਲਾ ਹੈ ਅਤੇ ਬਿੱਟੂ ਉਤਰਾਖੰਡ ਦੇ ਇੱਕ ਪਿੰਡ ਦਾ ਰਹਿਣ ਵਾਲਾ ਹੈ। ਇਸ ਕਤਲ ਕੇਸ ਵਿੱਚ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਵਾਰਦਾਤ ਦੇ ਮੁੱਖ ਮੁਲਜ਼ਮ ਸਰਬਜੀਤ ਸਿੰਘ ਅਤੇ ਅਮਰਜੀਤ ਸਿੰਘ ਉਰਫ਼ ਬਿੱਟੂ ਦੋਵਾਂ ਦੀ ਪਛਾਣ ਹੋਈ ਹੈ। ਦੋਵਾਂ ‘ਤੇ ਬਾਈਕ ‘ਤੇ ਫਰਾਰ ਹੋਣ ਦਾ ਦੋਸ਼ ਹੈ।
  2. ਨਾਨਕਮੱਤਾ, ਜੋ ਕਿ ਸਿੱਖ ਧਰਮ ਦੇ ਪ੍ਰਮੁੱਖ ਤੀਰਥ ਅਸਥਾਨਾਂ ਵਿੱਚੋਂ ਇੱਕ ਹੈ, ਹੁਣ ਅਸੁਰੱਖਿਅਤ ਮਾਹੌਲ ਵਿੱਚ ਘਿਰਿਆ ਹੋਇਆ ਹੈ। ਇਸ ਘਟਨਾ ਨਾਲ ਇਲਾਕੇ ਦੇ ਲੋਕਾਂ ਵਿੱਚ ਗਹਿਰਾ ਦੁੱਖ ਹੈ। ਪੁਲਿਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦੀ ਹੀ ਇਸ ਦਾ ਪਰਦਾਫਾਸ਼ ਹੋਣ ਦੀ ਉਮੀਦ ਜਤਾਈ ਹੈ।ਨਾਨਕਮੱਤਾ ਗੁਰਦੁਆਰੇ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਪੁਲਿਸ ਨੇ ਭਾਈਚਾਰੇ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਇਸ ਘਟਨਾ ਨੇ ਉੱਤਰਾਖੰਡ ਹੀ ਨਹੀਂ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
RELATED ARTICLES

LEAVE A REPLY

Please enter your comment!
Please enter your name here

Most Popular

Recent Comments