ਬਾਂਦਾ(ਯੂਪੀ) (ਸਾਹਿਬ)- ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖ਼ਤਾਰ ਅੰਸਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਵੀਰਵਾਰ ਉਨ੍ਹਾਂ ਨੂੰ ਸਿਹਤ ਵਿਗੜਨ ਮਗਰੋਂ ਬਾਂਦਾ ਦੇ ਮੈਡੀਕਲ ਕਾਲਜ ਲਿਆਂਦਾ ਗਿਆ ਸੀ। ਇਸ ਤੋਂ ਪਹਿਲਾਂ ਅੰਸਾਰੀ ਨੂੰ ਮੰਗਲਵਾਰ ਨੂੰ ਛੁੱਟੀ ਮਿਲਣ ਮਗਰੋਂ ਯੂਪੀ ਦੇ ਰਾਣੀ ਦੁਰਗਾਵਤੀ ਮੈਡੀਕਲ ਕਾਲਜ ਤੋਂ ਜੇਲ੍ਹ ਵਿਚ ਤਬਦੀਲ ਕੀਤਾ ਗਿਆ ਸੀ।
- ਅੰਸਾਰੀ ਨੇ ਉਦੋਂ ਜੇਲ੍ਹ ਵਿਚ ਢਿੱਡ ਪੀੜ ਦੀ ਸ਼ਿਕਾਇਤ ਕੀਤੀ ਸੀ। ਅੰਸਾਰੀ ਦੇ ਵਕੀਲ ਨੇ ਦਾਅਵਾ ਕੀਤਾ ਕਿ ਸਾਬਕਾ ਵਿਧਾਇਕ ਨੂੰ ਬੋਲਣ ਵਿਚ ਮੁਸ਼ਕਲ ਆ ਰਹੀ ਸੀ। ਅੰਸਾਰੀ ਮਾਓ ਤੋਂ ਪੰਜ ਵਾਰ ਵਿਧਾਇਕ ਰਹੇ ਹਨ ਤੇ ਇਨ੍ਹਾਂ ਵਿਚੋਂ ਦੋ ਵਾਰ ਉਹ ਬਸਪਾ ਦੀ ਟਿਕਟ ’ਤੇ ਚੋਣ ਜਿੱਤੇ ਸਨ। ਅੰਸਾਰੀ ਨੇ ਆਖਰੀ ਅਸੈਂਬਲੀ ਚੋਣ ਸਾਲ 2017 ਵਿਚ ਲੜੀ ਸੀ। ਬੰਦਾ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਸੁਨੀਲ ਕੌਸ਼ਲ ਨੇ ਪੁਸ਼ਟੀ ਕੀਤੀ ਕਿ ਅੰਸਾਰੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹਸਪਤਾਲ ਵਿੱਚ ਹੋਈ।
- ਕਿਸੇ ਸਮੇਂ ਮਸ਼ਹੂਰ ਗੈਂਗਸਟਰ ਰਹੇ ਅਤੇ ਬਾਅਦ ‘ਚ ਸਿਆਸੀ ਪਾਰਟੀਆਂ ‘ਚ ਆਪਣੀ ਜਗ੍ਹਾ ਬਣਾਉਣ ਵਾਲੇ ਅੰਸਾਰੀ ਦਾ ਜੀਵਨ ਵਿਵਾਦਾਂ ਨਾਲ ਭਰਿਆ ਰਿਹਾ। ਉਨ੍ਹਾਂ ਦਾ ਦਿਹਾਂਤ ਉਨ੍ਹਾਂ ਦੇ ਸਮਰਥਕਾਂ ਅਤੇ ਵਿਰੋਧੀਆਂ ਦੋਵਾਂ ਲਈ ਇੱਕ ਹੈਰਾਨ ਕੇ ਦੇਣ ਵਾਲੀ ਖਬਰ ਹੈ ।
——————-