ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅੱਤਵਾਦੀਆਂ ਖ਼ਿਲਾਫ਼ ਅਦਾਲਤ ਵੱਲੋ ਉਨ੍ਹਾਂ ਦੀ ਗ੍ਰਿਫਤਾਰੀ ਹੋਣ ਤੋਂ ਪਹਿਲਾਂ ਜ਼ਮਾਨਤ ਦੇ ਦਿੱਤੀ ਗਈ ਹੈ। ਅਦਾਲਤ ਵੱਲੋ ਹਿੰਸਾ ਕੇਸ ‘ਚ ਇਮਰਾਨ ਖਾਨ ਨੂੰ 2 ਜੂਨ ਤੱਕ ਰਾਹਤ ਮਿਲ ਗਈ ਹੈ।
ਅਰਧ-ਸੈਨਿਕ ਬਲ ਪਾਕਿਸਤਾਨ ਰੇਂਜਰਸ ਨੇ ਇਮਰਾਨ ਖਾਨ ਨੂੰ 9 ਮਈ ਨੂੰ ਹਿਰਾਸਤ ‘ਚ ਲਿਆ ਸੀ, ਇਸ ਦੇ ਮਗਰੋਂ ਸਾਰੇ ਪਾਕਿਸਤਾਨ ਵਿਚ ਤਣਾਅਪੂਰਨ ਮਾਹੌਲ ਬਣ ਗਿਆ ਸੀ। ਪਾਕਿਸਤਾਨ ਵਿੱਚ ਪਹਿਲੀ ਵਾਰ ਪ੍ਰਦਰਸ਼ਨਕਾਰੀਆਂ ਨੇ ਰਾਲਵਪਿੰਡ ਵਿਚ ਸਥਿਤ ਫੌਜ ਦੇ ਹੈਡਕੁਆਰਟਰ ਤੇ ਹਮਲਾ ਕਰ ਦਿੱਤਾ ਸੀ ਤੇ ਲਾਹੌਰ ‘ਚ ਇੱਕ ਕੋਰ ਕਮਾਂਡਰ ਦੇ ਘਰ ਨੂੰ ਅੱਗ ਲੈ ਦਿੱਤੀ ਸੀ|
ਮੀਡੀਆ ਨੂੰ ਅਦਾਲਚ ‘ਚ ਸੰਬੋਧਨ ਕਰਦਿਆਂ ਇਮਰਾਨ ਖਾਨ ਨੇ ਦੱਸਿਆ ਕਿ ਉਨ੍ਹਾਂ ਨੇ ਬੀਤੇ 35 ਸਾਲ ਦੇ ‘ਚ ਇਸ ਤਰ੍ਹਾਂ ਦੀ ਕਾਰਵਾਈ ਨਾ ਦੇਖੀ ਤੇ ਨਾ ਸੁਣੀ ਸੀ। ਉੁਨ੍ਹਾਂ ਅੱਗੇ ਦੱਸਿਆ ਕਿ ਅਜਿਹਾ ਲੱਗਦਾ ਹੈ ਕਿ ਸਭ ਨਾਗਰਿਕਾਂ ਦੇ ਮੌਲਿਕ ਅਧਿਕਾਰ ਖਤਮ ਹੋ ਚੁੱਕੇ ਹਨ ਤੇ ਕੇਵਲ ਅਦਾਲਤਾਂ ਹੀ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਕਰ ਸਕਦੀਆਂ ਹਨ। ਇਮਰਾਨ ਖਾਨ ਆਪਣੇ ‘ਤੇ ਲੱਗੇ ਇਲਜ਼ਾਮਾਂ ਨੂੰ ਸਰਕਾਰ ਦੀ ਸਾਜਿਸ਼ ਕਹਿ ਰਹੇ ਹਨ।