ਕੋਰੋਨਾ ਵਾਇਰਸ ਦੇ ਮਾਮਲਿਆਂ ਚ ਲਗਾਤਾਰ ਗਿਰਾਵਟ ਜਾਰੀ ਹੈ, ਪਰ ਮੌਤਾਂ ਦੀ ਸੰਖਿਆ ਘੱਟ ਨਹੀਂ ਰਹੀ ਹੈ| ਹਜੇ ਵੀ ਮੌਤਰਾਂ ਦੇ ਆਂਕੜੇ 1000 ਤੋਂ ਉੱਪਰ ਹੀ ਹਨ| ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇਨੇ ਸ਼ਨੀਵਾਰ ਨੂੰ ਆਂਕੜੇ ਜਾਰੀ ਕਰਦੇ ਹੋਏ ਦੱਸਿਆ ਹੈ ਕਿ ਬੀਤੇ 24 ਘੰਟਿਆਂ ਦੇ ਅੰਦਰ ਕੋਰੋਨਾ ਦੇ 1,27,952 ਨਵੇਂ ਕੈਸੇ ਮਿਲੇ, ਜਦਕਿ 1059 ਲੋਕਾਂ ਮੌਤ ਹੋ ਗਈ ਹੈ| ਹਾਲਾਂਕਿ ਰਾਹਤ ਦੀ ਵੱਢੀ ਗੱਲ ਇਹ ਹੈ ਕਿ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਸੰਖਿਆ ਲਗਾਤਾਰ ਵੱਧ ਰਹੀ ਹੈ ਤੇ ਬੀਤੇ ਇੱਕ ਦਿਨ ਵਿੱਚ 2,30,814 ਮਰੀਜਾਂ ਨੇ ਰਿਕਵਰੀ ਕੀਤੀ ਹੈ|
ਕਰੋਨਾ ਦਾ ਪਾਜ਼ਿਟਵਿਟੀ ਰੇਟ ਘੱਟ ਕੇ 7.98 ਹੋਇਆ
ਕੋਰੋਨਾ ਦਾ ਪਾਜ਼ਿਟਵਿਟੀ ਰੇਟ ਘੱਟ ਕੇ 7.98 ਪ੍ਰਤੀਸ਼ਤ ਹੋਇਆ ਕੋਰੋਨਾ ਦੇ ਮਰੀਜਾਂ ਦਾ ਰਿਕਵਰੀ ਰੇਟ ਵਧਣ ਨਾਲ ਐਕਟਿਵ ਕੇਸਾਂ ਚ ਗਿਰਾਵਟ ਆਈ ਹੈ ਤੇ ਦੱਸ ਦੇਈਏ ਕਿ ਫਿਲਹਾਲ ਇਹ ਅੰਕੜਾ ਘੱਟ ਕੇ 13,31,648 ਹੋ ਗਿਆ ਹੈ| ਇਸ ਤੋਂ ਇਲਾਵਾ ਕੋਰੋਨਾ ਵਾਇਰਸ ਦਾ ਪਾਜ਼ਿਟਵਿਟੀ ਰੇਟ ਵੀ ਘੱਟ ਹੋ ਕੇ 7.98 ਪ੍ਰਤੀਸ਼ਤ ਹੋ ਗਿਆ ਹੈ| ਕੋਰੋਨਾ ਦੇ ਖਿਲਾਫ ਦੇਸ਼ ਦੇ ਵੱਖਰੇ-ਵੱਖਰੇ ਰਾਜਾਂ ਵਿੱਚ ਟੀਕਾਕਰਨ ਅਭਿਆਨ ਵੀ ਤੇਜ਼ੀ ਨਾਲ ਚੱਲ ਰਿਹਾ ਹੈ, ਜਿਸ ਵਿੱਚ ਹਜੇ ਤਕ ਵੈਕਸੀਨ ਦੀ ਦੀ ਕੁਲ 1,68,98,17,199 ਡੋਜ਼ ਲਗਾਈਆਂ ਜਾ ਚੁੱਕੀਆਂ ਹਨ|
ਇਹਨਾਂ 5 ਰਾਜਾਂ ਵਿੱਚ ਕੋਰੋਨਾ ਦੇ ਮਾਮਲੇ ਜ਼ਿਆਦਾ
ਇਹਨਾਂ 5 ਰਾਜਾਂ ਵਿੱਚ ਕੋਰੋਨਾ ਦੇ ਮਾਮਲੇ ਸਬ ਤੋਂ ਜ਼ਿਆਦਾ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਦਸਿਆ ਕਿ ਕੇਰਲਾ ਨੂੰ ਛੱਡਕੇ ਦੇਸ਼ ਦੇ ਸਾਰੇ ਰਾਜਾਂ ਵਿੱਚ ਕੋਰੋਨਾ ਦਾ ਸੰਕ੍ਰਮਣ ਹਰ ਦਿਨ ਘੱਟ ਰਿਹਾ ਹੈ| ਬੀਤੇ 24 ਘੰਟਿਆਂ ਦੇ ਦੌਰਾਨ ਜਿਨ੍ਹਾਂ 5 ਰਾਜਾਂ ਵਿੱਚ ਕੋਰੋਨਾ ਦੇ ਮਰੀਜ਼ ਸਬ ਤੋਂ ਜ਼ਿਆਦਾ ਮਿਲੇ ਹਨ, ਉਨ੍ਹਾਂ ਵਿਚੋਂ ਕੇਰਲਾ (38,684 ਕੇਸ), ਕਰਨਾਟਕ (14,950 ਕੇਸ), ਮਹਾਰਾਸ਼ਟਰ (13,840 ਕੇਸ), ਤਾਮਿਲਨਾਡੂ (9,916 ਕੇਸ), ਤੇ ਮੱਧ ਪ੍ਰਦੇਸ਼ (6,516 ਕੇਸ) ਸ਼ਾਮਿਲ ਹਨ| ਕੋਰੋਨਾ ਵਾਇਰਸ ਦੇ ਨਵੀਆਂ ਮਾਮਲਿਆਂ ਵਿਚੋਂ 65.57 ਕੇਸ ਇਹਨਾਂ ਰਾਜਾਂ ਵਿੱਚ ਹੀ ਮਿਲੇ ਹਨ, ਜਿਹਨਾਂ ਵਿਚੋਂ ਕਾਲੇ ਕੇਰਲਾ ਵਿੱਚ 30.23 ਪ੍ਰਤੀਸ਼ਤ ਕੇਸ ਮਿਲੇ ਹਨ|
ਦਿੱਲੀ ਵਿੱਚ ਸਕੂਲ, ਜਿਮ ਖੋਲਣ ਦੇ ਆਦੇਸ਼
ਦਿੱਲੀ ਵਿੱਚ ਸਕੂਲ, ਜਿਮ ਖੋਲਣ ਦੇ ਆਦੇਸ਼ ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਹਰ ਦਿਨ ਮਾਮਲਿਆਂ ਵਿੱਚ ਗਿਰਾਵਟ ਦੇਖਦੇ ਹੋਏ ਦਿੱਲੀ ਵਿੱਚ ਵੀ ਸ਼ੁਕਰਵਾਰ ਨੂੰ ਪਾਬੰਦੀਆਂ ਵਿੱਚ ਢਿਲ ਦਿੱਤੀ ਗਈ ਹੈ| ਡਿਪਟੀ ਸੀ. ਐੱਮ ਮਨੀਸ਼ ਸਿਸੋਦੀਆ ਨੇ ਦੱਸਿਆ ਕਿ ਹੁਣ ਰਾਜਧਾਨੀ ਵਿੱਚ ਸਾਰੇ ਰੈਸਟੋਰੈਂਟ ਰਾਤ 11 ਬਜੇ ਤਕ ਖੋਲ ਸਕਦੇ ਹਾਂ| ਨਾਲ ਹੀ ਸਾਰੇ ਸਰਕਾਰੀ ਤੇ ਨਿੱਜੀ ਦਫਤਰਾਂ ਨੂੰ 100 ਪ੍ਰਤੀਸ਼ਤ ਸ਼ੂਟ ਦੇ ਨਾਲ ਤੇ ਜਿਮ ਖੋਲਣ ਦੇ ਵੀ ਨਿਰਦੇਸ਼ ਦੇ ਦਿਤੇ ਗਏ ਹਨ|