ਡੀਸੀ ਦਫ਼ਤਰਾਂ, ਐੱਸਡੀਐੱਮ. ਦਫਤਰਾਂ, ਤਹਿਸੀਲਾਂ ਤੇ ਸਬ-ਤਹਿਸੀਲਾਂ ਵਿੱਚ ਕੋਈ ਵੀ ਕੰਮ ਨਹੀਂ ਕੀਤਾ ਜਾਵੇਗਾ। ਸਾਰੇ ਸਰਕਾਰੀ ਦਫ਼ਤਰਾਂ ਦੇ ਮੁਲਾਜ਼ਮਾਂ ਵੱਲੋ ਅੱਜ ਯਾਨੀ 18 ਮਈ ਤੋਂ 23 ਮਈ ਤੱਕ ਕਲਮ ਛੋੜ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਪੂਰੇ ਪੰਜਾਬ ਦੇ ਡੀਸੀ ਦਫ਼ਤਰਾਂ ਅਤੇ ਹੋਰ ਦਫ਼ਤਰਾਂ ਵਿੱਚ ਡਿਊਟੀ ਦੇ ਰਹੇ ਮਨਿਸਟਰੀਅਲ ਮੁਲਾਜ਼ਮ ਹੜਤਾਲ ’ਤੇ ਰਹਿਣ ਵਾਲੇ ਹਨ। ਸੀਪੀਐਫ ਸਟਾਫ਼ ਵੀ ਹੜਤਾਲ ਵਿੱਚ ਹਿਸਾ ਲੈ ਰਹੇ ਹਨ।
ਯੂਨੀਅਨ ਦੇ ਆਗੂਆਂ ਨੇ ਕਿਹਾ ਹੈ ਕਿ ਚੋਣ ਦੇ ਸਮੇਂ ਮੁੱਖ ਮੰਤਰੀ ਸਾਹਿਬ ਨੇ ਆਪ ਉਨ੍ਹਾਂ ਨਾਲ ਮੀਟਿੰਗ ਦਾ ਵਕਤ ਤੈਅ ਕੀਤਾ ਸੀ ਪਰ ਹੁਣ ਉਨ੍ਹਾਂ ਨੇ ਮੀਟਿੰਗ ਖਾਰਜ ਕਰ ਦਿੱਤੀ ਹੈ । ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹ ਕਾਫੀ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਮਿਹਨਤ ਕਰ ਰਹੇ ਹਨ ਪਰ ਕਿਸੇ ਨੇ ਵੀ ਸੁਣਵਾਈ ਨਹੀਂ ਕੀਤੀ। ਉਨ੍ਹਾਂ ਸਭ ਦਾ ਇਲਜ਼ਾਮ ਹੈ ਕਿ ਸਰਕਾਰੀ ਦਫ਼ਤਰਾਂ ’ਚ ਕਰਮਚਾਰੀਆਂ ਦੀ ਬਹੁਤ ਕਮੀ ਹੋਈ ਹੈ।
ਕਰਮਚਾਰੀਆਂ ਨੇ ਸਰਕਾਰ ਤੋਂ ਪੁਰਾਣੀ ਪੈਨਸ਼ਨ ਸ਼ੁਰੂ ਕਰਨ, ਬਕਾਇਆ ਡੀਏ ਕਰਨ, ਵਾਅਦੇ ਅਨੁਸਾਰ ਕੱਚੇ ਕਰਮਚਾਰੀਆਂ ਨੂੰ ਪੱਕਾ ਕਰ ਦੇਣ, 90-4-14 ਦੇ ਸਰਵਿਸ ਸਮੇਂ ਦਾ ਵੱਧ ਫਾਇਦਾ ਕਰਨ, ਵਿਭਾਗਾਂ ‘ਚ ਸੁਪਰਡੈਂਟਾਂ ਦੀਆਂ ਖਾਲੀ ਜਗ੍ਹਾ ਪੂਰੀਆਂ ਕਰਨ, ਤਹਿਸੀਲਾਂ ਵਿੱਚ 1995 ਦੀਆਂ ਸ਼ਰਤਾਂ ਮੁਤਾਬਿਕ ਅਸਾਮੀਆਂ ਪੂਰੀਆਂ ਕਰਨ ਦੀ ਮੰਗ ਕਰ ਰਹੇ ਹਨ।