ਜੰਤਰ-ਮੰਤਰ ‘ਤੇ ਜਿਨਸੀ ਸ਼ੋਸ਼ਣ ਦੇ ਵਿਰੁੱਧ ਧਰਨਾ ਲੈ ਰਹੇ ਪਹਿਲਵਾਨਾਂ ਦੇ ਪ੍ਰਦਰਸ਼ਨ ਨੂੰ 20 ਦਿਨ ਤੋਂ ਜਿਆਦਾ ਦਿਨ ਹੋ ਗਏ ਹਨ। ਇਸ ਪ੍ਰਦਰਸ਼ਨ ‘ਚ ਪਹਿਲਵਾਨਾਂ ਦਾ ਪੂਰੇ ਦੇਸ਼ ਵੱਲੋ ਸਾਥ ਦਿੱਤਾ ਜਾ ਰਿਹਾ ਹੈ। ਪਹਿਲਵਾਨਾਂ ਦੇ ਪ੍ਰਦਰਸ਼ਨ ‘ਚ ਕਿਸਾਨਾਂ ਦੀ ਮਜੂਦਗੀ ਨੇ ਉਨ੍ਹਾਂ ਦੇ ਹੌਸਲੇ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ। ਇਸ ਸਭ ਦਾ ਅਸਰ ਵੀ ਹੁਣ ਨਜ਼ਰ ਆਉਣ ਲੱਗ ਗਿਆ ਹੈ।
ਭਾਰਤੀ ਓਲੰਪਿਕ ਸੰਘ ਨੇ ਭਾਜਪਾ ਦੇ ਸਾਂਸਦ ਮੈਂਬਰ ਅਤੇ ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਸਣੇ ਬਾਹਰ ਜਾ ਰਹੇ ਅਹੁਦੇਦਾਰਾਂ ਨੂੰ 13 ਮਈ ਨੂੰ ਐਸੋਸੀਏਸ਼ਨ ਦੇ ਪ੍ਰਸਤਾਵਿਤ ਪ੍ਰਬੰਧਕੀ ਸਮਾਰੋਹ ਅਤੇ ਆਰਥਿਕ ਕੰਮਾਂ ‘ਚ ਭਾਗ ਲੈਣ ਤੇ ਪਾਬੰਧੀ ਲੱਗਾ ਦਿੱਤੀ ਹੈ।
ਦਿੱਲੀ ਦੇ ਜੰਤਰ-ਮੰਤਰ ‘ਤੇ ਦੇਸ਼ ਦੇ ਪਹਿਲਵਾਨਾਂ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਭਾਰਤੀ ਓਲੰਪਿਕ ਸੰਘ ਦਾ ਇਹ ਫੈਸਲਾ ਬਹੁਤ ਵੱਡਾ ਹੈ। ਭਾਰਤੀ ਓਲੰਪਿਕ ਸੰਘ ਦੇ ਇਸ ਅਹਿਮ ਫੈਸਲੇ ਤੋਂ ਸਾਫ ਹੋ ਰਿਹਾ ਹੈ ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ 13 ਮਈ, 2023 ਤੋਂ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤੇ ਗਏ ਹਨ।ਭਾਰਤੀ ਓਲੰਪਿਕ ਸੰਘ ਆਪਣੇ ਬਿਆਨ ‘ਚ ਖੇਡ ਮੰਤਰਾਲੇ ਦੁਆਰਾ 24 ਅਪ੍ਰੈਲ 2023 ਨੂੰ ਜਾਰੀ ਕੀਤੇ ਹੁਕਮ ਦਾ ਹਵਾਲਾ ਦੇ ਰਹੇ ਹਨ। IOAਨੇ WFI ਨੂੰ ਵਿਦੇਸ਼ਾਂ ਵਿੱਚ ਹੋਣ ਜਾ ਰਹੀਆਂ ਐਂਟਰੀਆਂ ਜਾਂ ਅੰਤਰਰਾਸ਼ਟਰੀ ਮੁਕਾਬਲੇ, ਵੈਬਸਾਈਟ ਸੰਚਾਲਨ ਲਈ ਭੇਜੇ ਜਾ ਰਹੇ ਸਭ ਦਸਤਾਵੇਜ਼, ਖਾਤੇ ਅਤੇ ਲੌਗਇਨ ਜਲਦੀ ਤੋਂ ਜਲਦੀ ਸੌਂਪ ਦੇਣ ਲਈ ਆਖਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਖੇਡ ਮੰਤਰਾਲੇ ਵੱਲੋ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੀਆਂ ਚੋਣਾਂ ਨੂੰ ਖਾਰਜ ਕੀਤਾ ਗਿਆ ਸੀ। ਖੇਡ ਮੰਤਰਾਲੇ ਨੇ ਫੈਡਰੇਸ਼ਨ ਦੀਆਂ ਚੋਣਾਂ ਕਰਨ ਦਾ ਕੰਮ ਵੀ ਭਾਰਤੀ ਓਲੰਪਿਕ ਸੰਘ ਦੀ ਅਸਥਾਈ ਕਮੇਟੀ ਨੂੰ ਸੌਂਪ ਦਿੱਤਾ ਸੀ। ਭਾਰਤੀ ਓਲੰਪਿਕ ਸੰਘ ਨੇ ਆਪਣੇ ਬਿਆਨ ‘ਚ ਦੱਸਿਆ ਹੈ ਕਿ ਭਾਰਤੀ ਕੁਸ਼ਤੀ ਮਹਾਸੰਘ ਦੇ ਅਹੁਦੇਦਾਰਾਂ ਦੀ ਹੁਣ ਮਹਾਸੰਘ ਦੇ ਕਿਸੇ ਵੀ ਕਾਰਜ ਵਿੱਚ ਕੋਈ ਹਿੱਸੇਦਾਰੀ ਨਹੀਂ ਹੋ ਸਕਦੀ।