ਜਲੰਧਰ ਲੋਕ ਸਭਾ ਜ਼ਿਮਨੀ ਚੋਣਾਂ ਦੀਆ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਤੋਂ ਸ਼ੁਰੂ ਹੋਈ ਹੈ। ਇਸ ਗਿਣਤੀ ਦੇ ਦੌਰਾਨ ‘ਆਪ’ ਦੇ ਉਮੀਦਵਾਰ ਸੁਸ਼ੀਲ ਰਿੰਕੂ ਲਗਾਤਾਰ ਪਹਿਲੇ ਨੰਬਰ ਤੇ ਬਣੇ ਹੋਏ ਹਨ | ਇਸ ਵੇਲੇ ਕਾਂਗਰਸ 28214 ਵੋਟਾਂ ਨਾਲ ਪਿੱਛੇ ਰਹਿ ਗਈ ਹੈ |
‘ਆਮ ਆਦਮੀ ਪਾਰਟੀ’ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਲੈ ਕੇ ਹਾਲੇ ਤੱਕ ਲੀਡ ਕਰ ਰਹੀ ਹੈ। ਹਾਲੇ ਤੱਕ 550686 ਵੋਟਾਂ ਦੀ ਗਿਣਤੀ ਹੋ ਗਈ ਹੈ। ‘ਆਪ’ ਵਰਕਰਾਂ ਨੇ ਹੁਣ ਤੋਂ ਹੀ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਹੈ। ਵਰਕਰਾਂ ਵੱਲੋ ‘ਆਪ’ ਜ਼ਿੰਦਾਬਾਦ ਦੇ ਨਾਅਰੇ ਲੱਗਣੇ ਸ਼ੁਰੂ ਹੋ ਗਏ ਹਨ। ‘ਆਮ ਆਦਮੀ ਪਾਰਟੀ’ ਦੇ ਚੋਣ ਇੰਚਾਰਜ ਵਿੱਤ ਮੰਤਰੀ ਹਰਪਾਲ ਚੀਮਾ ਚੰਡੀਗੜ੍ਹ ਤੋਂ ਜਲੰਧਰ ਲਈ ਰਵਾਨਾ ਹੋ ਚੁੱਕੇ ਹਨ।
ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਗੁਰਜੰਟ ਸਿੰਘ ਨੂੰ 12260 ਨੋਟਾਂ ਨੂੰ 4373 ‘ਤੇ ਚਰਚਾ ਵਾਲ਼ੇ ਉਮੀਦਵਾਰ ਨੀਟੂ ਸ਼ਟਰਾਂਵਾਲਾ ਨੂੰ 2892 ਵੋਟਾਂ ਮਿਲੀਆਂ ਹਨ। ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਦੇ ਪੁੱਤਰ ਵਿਧਾਇਕ ਵਿਕਰਮਜੀਤ ਚੌਧਰੀ ਨੇ ਦੱਸਿਆ ਕਿ ਪਹਿਲਾ ਵੀ ਇਸੇ ਤਰੀਕੇ ਦਾ ਸਖ਼ਤ ਮੁਕਾਬਲਾ ਹੋਇਆ ਸੀ ਪਰ ਫਿਰ ਵੀ ਜਿਤੀ ਕਾਂਗਰਸ ਸੀ। ਉਨ੍ਹਾਂ ਨੇ ਆਖਿਆ ਕਿ ਸਾਨੂੰ ਹਾਲੇ ਵੀ ਪੂਰੀ ਆਸ ਹੈ ਕਿ ਕਾਂਗਰਸ ਜਿੱਤ ਸਕਦੀ ਹੈ।