ਸਰਹਿੰਦ ਭਾਖੜਾ ਨਹਿਰ ਤੋਂ 11ਵੀਂ ਜਮਾਤ ਦੇ ਵਿਦਿਆਰਥੀ ਦੀ ਲਾਸ਼ ਮਿਲੀ ਹੈ। ਕੁਝ ਦਿਨ ਪਹਿਲਾ ਨਿੱਜੀ ਸਕੂਲ ‘ਚ ਪੜ੍ਹਨ ਵਾਲਾ 11ਵੀਂ ਜਮਾਤ ਦਾ ਵਿਦਿਆਰਥੀ ਦਸਮੇਸ਼ ਨਗਰ ਸਰਹਿੰਦ ਦਾ ਰਹਿਣ ਵਾਲਾ 15 ਸਾਲਾ ਅਰਮਾਨਦੀਪ ਸਿੰਘ ਗੁੰਮ ਹੋ ਗਿਆ ਸੀ। ਬੱਚੇ ਦੀ ਲਾਸ਼ ਪਿੰਡ ਸਰਾਲਾ ਕਲਾਂ ਜ਼ਿਲ੍ਹਾ ਪਟਿਆਲਾ ਦੀ ਭਾਖੜਾ ਨਹਿਰ ਵਿੱਚੋ ਬਰਾਮਦ ਹੋਈ ਹੈ।
ਥਾਣਾ ਸਰਹਿੰਦ ਦੇ ਸਹਾਇਕ ਬਲਵੀਰ ਸਿੰਘ ਨੇ ਕਿਹਾ ਹੈ ਕਿ ਅਰਮਾਨਦੀਪ ਸਿੰਘ ਥੋੜ੍ਹੇ ਦਿਨਾਂ ਤੋਂ ਗੁੰਮ ਹੋਇਆ ਸੀ ਤੇ ਪਿਤਾ ਨੇ ਪੁੱਤਰ ਦੀ ਲਾਪਤਾ ਹੋਣ ਦੀ ਰਿਪੋਰਟ ਸਰਹਿੰਦ ਥਾਣੇ ਵਿਚ ਦਰਜ ਕਰਵਾਈ ਸੀ। ਬੱਚੇ ਦਾ ਮੋਟਰਸਾਈਕਲ ਪਿੰਡ ਤਰਖਾਣ ਮਾਜਰਾ ਨੇੜੇ ਭਾਖੜਾ ਨਹਿਰ ਤੋਂ ਮਿਲਿਆ ਹੈ। ਅਰਮਾਨਦੀਪ ਸਿੰਘ ਦੇ ਪਿਤਾ ਨਰਿੰਦਰ ਸਿੰਘ ਦੇ ਬਿਆਨ ‘ਦੇ ਅਧਾਰ ‘ਤੇ ਥਾਣਾ ਸਰਹਿੰਦ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕਰ ਰਹੇ ਹਨ।
ਅਰਮਾਨਦੀਪ ਸਿੰਘ ਦੇ ਪਿਤਾ ਨਰਿੰਦਰ ਸਿੰਘ ਦਾ ਅੰਦਾਜ਼ਾ ਸੀ ਕਿ ਉੁਸ ਦੇ ਪੁੱਤਰ ਨੂੰ ਕਿਸੇ ਨੇ ਅਗਵਾ ਕੀਤਾ ਹੋਇਆ ਹੈ। ਅਰਮਾਨਦੀਪ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਰਾਜਿੰਦਰਾ ਹਸਪਤਾਲ ਪਟਿਆਲਾ ਤੋਂ ਕਰਾ ਕੇ ਲਾਸ਼ ਪਰਿਵਾਰ ਦੇ ਮੈਬਰਾਂ ਨੂੰ ਸੌਂਪ ਦਿੱਤੀ ਜਾਵੇਗੀ।