ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਕੁਝ ਸਮੇ ਤੋਂ ਕਾਫੀ ਚਰਚਾ ‘ਚ ਹੈ। ਚਰਚਾ ਦਾ ਕਾਰਨ ਗਾਇਕਾ ਦਾ ਕੋਈ ਨਵਾਂ ਗੀਤ ਨਹੀਂ ਬਲਕਿ ਉਨ੍ਹਾਂ ਦੀ ਸਿਹਤ ਬਾਰੇ ਹੈ। ਗਾਇਕਾ ਕੁਝ ਦਿਨ ਪਹਿਲਾ ਹੀ ਸਿਹਤ ਖ਼ਰਾਬ ਹੋਣ ‘ਤੇ ਹਸਪਤਾਲ ਵਿੱਚ ਦਾਖ਼ਲ ਹੋਈ ਸੀ। ਹਸਪਤਾਲ ‘ਚ ਇਲਾਜ ਦੌਰਾਨ ਰੁਪਿੰਦਰ ਹਾਂਡਾ ਨੇ ਸੋਸ਼ਲ ਮੀਡਿਆ ਤੇ ਆਪਣੀ ਤਸਵੀਰ ਸਾਂਝੀ ਕੀਤੀ ਹੈ,ਜਿਸ ‘ਚ ਗਾਇਕਾ ਰੁਪਿੰਦਰ ਹਾਂਡਾ ਨੇ ਲਿਿਖਿਆ ਹੈ ਕਿ, ‘ਤੁਹਾਡੇ ਸਾਰਿਆਂ ਦੀਆਂ ਸ਼ੁੱਭਕਾਮਨਾਵਾਂ ਲਈ ਧੰਨਵਾਦ। ਹੁਣ ਸਭ ਸਹੀ ਹੈ। ਇਸ ਤਸਵੀਰ ਵਿੱਚ ਉਨ੍ਹਾਂ ਦੇ ਸਿਹਤ ਬਿਲਕੁਲ ਠੀਕ ਲੱਗ ਰਹੀ ਹੈ।
ਰੁਪਿੰਦਰ ਹਾਂਡਾ ਦੀ ਦੋਸਤ ਰੂਬੀ ਸੈਣੀ ਨੇ ਇਹ ਫੋਟੋ ਸ਼ੇਅਰ ਕੀਤੀ ਹੈ। ਜਿਸ ਨੂੰ ਸਾਂਝੀ ਕਰਦੇ ਹੋਏ ਕਿਹਾ ਹੈ ਕਿ ‘ਛੇਤੀ ਸਹੀ ਹੋ ਜਾਓ’ … ਇਸ ਫੋਟੋ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਗਾਇਕਾ ਰੁਪਿੰਦਰ ਹਾਂਡਾ ਹੁਣ ਠੀਕ ਹੋ ਰਹੇ ਹਨ।
ਗਾਇਕਾ ਰੁਪਿੰਦਰ ਹਾਂਡਾ ਨੇ ਇੱਕ ਫੋਟੋ ਸ਼ੇਅਰ ਕਰ ਸੋਸ਼ਲ ਮੀਡੀਆ ਤੋਂ ਬ੍ਰੇਕ ਲੈਣ ਦੀ ਘੋਸ਼ਣਾ ਕੀਤੀ ਸੀ। ਜਿਸ ਦੀ ਵਜ੍ਹਾ ਉਨ੍ਹਾਂ ਨੇ ਆਪਣੀ ਸਿਹਤ ਸੰਬੰਧੀ ਪਰੇਸ਼ਾਨੀ ਦੱਸਿਆ ਸੀ।