ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਨੇ ਆਪਣੇ ਵਾਲਾ ਨੂੰ ਕੱਟ ਕੇ ਦਾਨ ਕਰ ਦਿੱਤਾ ਹੈ। ਡਾ. ਨਵਜੋਤ ਕੌਰ ਨੇ ਦੱਸਿਆ ਹੈ ਕਿ ਕੈਂਸਰ ਦੀ ਬਿਮਾਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਦੂਸਰਿਆਂ ਦਾ ਦਰਦ ਸਮਝ ਆਇਆ ਹੈ। ਉਨ੍ਹਾਂ ਨੇ ਆਪਣੇ ਲੰਬੇ ਵਾਲ ਕਟਾਏ ਅਤੇ ਕੈਂਸਰ ਦੇ ਮਰੀਜ਼ਾਂ ਲਈ ਦਾਨ ਕਰ ਦਿੱਤੇ ਹਨ। ਆਪਣੀ ਬੁਆਏ ਕੱਟ ਲੁੱਕ ਦੀ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਸਾਂਝੀ ਕਰਕੇ ਬਾਕੀ ਲੋਕਾਂ ਨੂੰ ਆਪਣੇ ਵਾਲ ਦਾਨ ਕਰਨ ਲਈ ਆਖਿਆ ਹੈ ਤਾ ਜੋ ਜਿਨ੍ਹਾਂ ਕੈਂਸਰ ਮਰੀਜ਼ਾਂ ਨੂੰ ਸਸਤੀ ਵਿੱਗ ਦੀ ਲੋੜ ਹੈ ਉਨ੍ਹਾਂ ਨੂੰ ਪ੍ਰਾਪਤ ਹੋ ਸਕੇ |
ਡਾਕਟਰ ਨਵਜੋਤ ਕੌਰ ਸਿੱਧੂ ਨੇ ਟਵਿੱਟਰ ‘ਤੇ ਆਪਣੀ ਪੋਸਟ ਸਾਂਝੀ ਕਰਦੇ ਹੋਏ ਆਖਿਆ ਹੈ ਕਿ, ਜਿਨ੍ਹਾਂ ਚੀਜ਼ਾਂ ਨੂੰ ਨਾਲੇ ‘ਚ ਸੁੱਟ ਦਿੰਦੇ ਹੋ ਉਹ ਦੂਜਿਆਂ ਲਈ ਬਹੁਤ ਕੀਮਤੀ ਹੁੰਦੀਆਂ ਨੇ। ਮੈਂ ਆਪਣੇ ਵਾਸਤੇ ਇੱਕ ਕੁਦਰਤੀ ਵਾਲਾਂ ਦੀ ਵਿੱਗ ਦੀ ਕੀਮਤ ਬਾਰੇ ਪੁੱਛਿਆ ਹੈ, ਜਿਨ੍ਹਾਂ ਦੀ ਮੈਨੂੰ ਦੂਸਰੀ ਕੀਮੋਥੈਰੇਪੀ ਤੋਂ ਬਾਅਦ ਵਿੱਚ ਜ਼ਰੂਰਤ ਹੋਵੇਗੀ । ਵਿੱਗ ਦੀ ਕੀਮਤ 50,000 ਤੋਂ 70,000 ਰੁਪਏ ਦੱਸੀ ਜਾ ਰਹੀ ਹੈ। ਇਸ ਵਜ੍ਹਾ ਕਰਕੇ ਮੈ ਕੈਂਸਰ ਦੇ ਮਰੀਜ਼ਾਂ ਲਈ ਆਪਣੇ ਵਾਲ ਦਾਨ ਕੀਤੇ ਕਿਉਂਕਿ ਜ਼ਿਆਦਾ ਵਾਲ ਦਾਨ ਕਰਨ ਦਾ ਅਰਥ ਹੈ ਸਸਤੀ ਵਿੱਗ ਮਿਲਣਾ |