ਪੰਜਾਬ ‘ਚ 24 ਘੰਟਿਆਂ ਦੇ ਅੰਦਰ ਹੀ ਫਿਰ ਤੋਂ ਪਾਕਿਸਤਾਨੀ ਸਮੱਗਲਰਾਂ ਨੇ ਡਰੋਨ ਵਾਪਸ ਭੇਜ ਦਿੱਤਾ ਹੈ। ਸਰਹੱਦ ‘ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੂੰ ਇਸ ਦਾ ਪਤਾ ਲੱਗ ਗਿਆ ਸੀ, ਪਰ BSF ਦੇ ਜਵਾਨਾਂ ਦੀ ਗੋਲੀਬਾਰੀ ਤੋਂ ਬਾਅਦ ਡਰੋਨ ਵਾਪਸ ਭੱਜਣ ‘ਚ ਸਫਲ ਹੋ ਗਿਆ। ਇਸ ਦੌਰਾਨ BSF ਦੇ ਜਵਾਨਾਂ ਨੇ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ।
BSF ਦੇ ਜਵਾਨਾਂ ਵੱਲੋਂ ਦਿੱਤੀ ਸੂਚਨਾ ਦੇ ਅਨੁਸਾਰ 12 ਅਪ੍ਰੈਲ ਦੇਰ ਰਾਤ ਨੂੰ ਫਿਰੋਜ਼ਪੁਰ ਵਿੱਚ ਡਰੋਨ ਦੀ ਆਵਾਜਾਈ ਸੁਣਾਈ ਦਿੱਤੀ ਸੀ। ਇਸ ਤੋਂ ਬਾਅਦ BSF ਦੇ ਜਵਾਨਾਂ ਨੇ ਡਰੋਨ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਸੀ। ਇਹ ਹਮਲਾ ਜ਼ਿਲ੍ਹਾ ਫਾਜ਼ਿਲਕਾ ਦੇ ਮਾਨਸਾ ਦੇ ਪਿੰਡ ਮਹਿਰਖੇਵਾ ਵਿਖੇ ਹੋਇਆ ਹੈ । ਗੋਲੀਬਾਰੀ ਤੋਂ ਕੁਝ ਦੇਰ ਬਾਅਦ ਡਰੋਨ ਵਾਪਸ ਭੱਜਣ ਚ ਕਾਮਯਾਬ ਹੋ ਗਿਆ ਸੀ। ਫਿਰ BSF ਦੇ ਜਵਾਨਾਂ ਨੇ ਇਲਾਕੇ ਵਿੱਚ ਭਾਲ ਸ਼ੁਰੂ ਕਰ ਦਿੱਤੀ । ਜਿਸ ਦੌਰਾਨ BSF ਦੇ ਜਵਾਨਾਂ ਵੱਲੋਂ ਕੌਮਾਂਤਰੀ ਸਰਹੱਦ ਦੇ ਲੱਗੇ ਖੇਤਾਂ ਵਿੱਚ ਦੋ ਵੱਡੇ ਪੈਕੇਟ ਜ਼ਬਤ ਕੀਤੇ ਗਏ।
ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਜਾਂਚ ਤੋਂ ਬਾਅਦ ਜਦੋਂ ਬਰਾਮਦ ਕੀਤੇ ਪੈਕਟਾਂ ਨੂੰ ਖੋਲ੍ਹਿਆ ਗਿਆ ਤਾਂ ਇਸ ਵਿੱਚੋਂ 4 ਛੋਟੇ-ਛੋਟੇ ਪੈਕਟ ਮਿਲੇ। ਇਨ੍ਹਾਂ ਪੈਕਟਾਂ ਨੂੰ ਖੋਲ੍ਹਣ ‘ਤੇ ਵਿੱਚੋਂ ਹੈਰੋਇਨ ਬਰਾਮਦ ਹੋਈ, ਇਸ ਦਾ ਕੁੱਲ ਵਜ਼ਨ 4.560 ਕਿਲੋ ਸੀ। ਇਹ ਦੂਸਰੀ ਘਟਨਾ ਹੈ, ਜਿਸ ‘ਚ ਪੁਲਿਸ ਅਤੇ BSF ਦੇ ਜਵਾਨਾਂ ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਨੈੱਟਵਰਕ ਵਿਰੁੱਧ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ।