ਮਿਆਂਮਾਰ ਦੀ ਫੌਜ ਨੇ ਮੰਗਲਵਾਰ ਨੂੰ ਹਵਾਈ ਜਹਾਜ਼ਾਂ ਨਾਲ ਬੰਬ ਸੁੱਟੇ ਅਤੇ ਫ਼ੌਜ ਵੱਲੋ ਕਾਫੀ ਦੇਰ ਤੱਕ ਲਗਾਤਾਰ ਗੋਲੀਬਾਰੀ ਵੀ ਕੀਤੀ ਗਈ। ਸੂਚਨਾ ਦੇ ਅਨੁਸਾਰ ਇਸ ਹਮਲੇ ‘ਚ ਬੱਚਿਆਂ ਅਤੇ ਔਰਤਾਂ ਸਮੇਤ 100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ |
ਸਾਗਾਇੰਗ ਸੂਬੇ ਦੇ ਕਾਨਾਬਾਲੂ ਟਾਊਨਸ਼ਿਪ ਵਿੱਚ ਪਜਿਗੀ ਸ਼ਹਿਰ ਵਿੱਚ ਇਹ ਹਮਲਾ ਹੋਇਆ ਹੈ| ਫੌਜ ਨੇ ਇਹ ਹਮਲਾ ਉਸ ਸਮੇਂ ਕੀਤਾ ਜਦੋਂ ਪਜੀਗੀ ਸ਼ਹਿਰ ਵਿੱਚ ਪੀਪਲਜ਼ ਡਿਫੈਂਸ ਫੋਰਸਿਜ਼ ਦੇ ਦਫ਼ਤਰ ਦੇ ਉਦਘਾਟਨ ਲਈ ਲੋਕ ਇਕੱਠੇ ਹੋਏ ਸੀ | ਜਾਣਕਾਰੀ ਦੇ ਅਨੁਸਾਰ ਪੀਡੀਐਫ ਦੇਸ਼ ਵਿੱਚ ਫੌਜ ਦੇ ਵਿਰੁੱਧ ਕਾਰਵਾਈ ਕਰ ਰਹੇ ਸੀ | ਜਿਸ ਵੇਲੇ ਇਹ ਹਮਲਾ ਹੋਇਆ 300 ਤੋਂ ਵੱਧ ਲੋਕ ਇਸ ਸਮਾਗਮ ‘ਚ ਸ਼ਾਮਿਲ ਹੋਣ ਪਹੁੰਚੇ ਸੀ।
ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਹਾਈ ਕਮਿਸ਼ਨਰ ਦਾ ਕਹਿਣਾ ਹੈ ਕਿ ਹਵਾਈ ਹਮਲਿਆਂ ਦੀਆਂ ਤਸਵੀਰਾਂ ਬਹੁਤ ਪਰੇਸ਼ਾਨ ਕਰ ਰਹੀਆਂ ਹਨ। ਉਨ੍ਹਾਂ ਨੇ ਆਖਿਆ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਜਦੋਂ ਹਵਾਈ ਜਹਾਜ਼ਾਂ ਤੋਂ ਬੰਬ ਸੁੱਟੇ ਅਤੇ ਗੋਲੀਬਾਰੀ ਕੀਤੀ ਗਈ ਤਾਂ ਸਕੂਲੀ ਬੱਚੇ ਅਤੇ ਔਰਤਾਂ ਵੀ ਉੱਥੇ ਮੌਜੂਦ ਸੀ।
ਲੋਕਾਂ ਵੱਲੋ ਜੋ ਉੱਥੇ ਦੀਆਂ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਹੋ ਰਹੀਆਂ ਹਨ। ਇਨ੍ਹਾਂ ‘ਚ ਹਰ ਪਾਸੇ ਲਾਸ਼ਾਂ ਹੀ ਨਜ਼ਰ ਆਉਂਦੀਆਂ ਹਨ। ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ।