ਹਰਿਆਣਾ ਦੇ ਪਲਵਲ ‘ਚ ਚੱਲ ਰਹੀ ਸਕੂਲ ਬੱਸ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ। ਇਸ ਘਟਨਾ ਦੌਰਾਨ ਬੱਸ ਵਿਚ ਬਹੁਤ ਸਾਰੇ ਵਿਦਿਆਰਥੀ ਵੀ ਬੈਠੇ ਹੋਏ ਸੀ, ਜਿਨ੍ਹਾਂ ਦੀ ਜਾਨ ਮੌਕੇ ‘ਤੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਬਚਾ ਲਈ । ਪਰ ਥੋੜ੍ਹੇ ਸਮੇ ‘ਚ ਹੀ ਅੱਗ ਜਿਆਦਾ ਫੈਲ ਗਈ ਅਤੇ ਸਕੂਲ ਬੱਸ ਵਿੱਚ ਪਾਏ ਬੈਗ ਪੂਰੀ ਤਰ੍ਹਾਂ ਸੜ ਗਏ। ਸਾਰੀ ਘਟਨਾ ਤੇ ਤਰੁੰਤ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਹੈ | ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ‘ਚ ਕਿਸੇ ਨੂੰ ਵੀ ਜਾਨੀ ਨੁਕਸਾਨ ਨਹੀਂ ਪਹੁੰਚਿਆ।
ਅੱਜ ਯਾਨੀ ਮੰਗਲਵਾਰ ਸਵੇਰੇ ਸਕੂਲ ਬੱਸ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਸੀ। ਬੱਸ ਜਦੋਂ ਪੁਰਾਣੀ ਜੀ.ਟੀ ਰੋਡ ‘ਤੇ ਥਾਣਾ ਸਿਟੀ ਦੇ ਨੇੜੇ ਗਈ ਤਾ ਬੱਸ ‘ਚ ਅਚਾਨਕ ਅੱਗ ਲੱਗ ਜਾਂਦੀ ਹੈ। ਆਸ-ਪਾਸ ਦੇ ਲੋਕ ਤੁਰੰਤ ਬੱਸ ਕੋਲ ਪਹੁੰਚਦੇ ਹਨ ‘ਤੇ ਅੰਦਰ ਬੈਠੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲੈਂਦੇ ਹਨ। ਥੋੜੀ ਦੇਰ ‘ਚ ਅੱਗ ਜਿਆਦਾ ਵੱਧ ਜਾਂਦੀ ਹੈ ਅਤੇ ਦੁਕਾਨਾਂ ਦੇ ਬਾਹਰ ਪਾਏ ਸਾਈਨ ਬੋਰਡਾਂ ਨੂੰ ਵੀ ਲਪੇਟ ‘ਚ ਲੈ ਲੈਂਦੀ ਹੈ।
ਇਸ ਹਾਦਸੇ ‘ਤੇ ਤੁਰੰਤ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ । ਬਹੁਤ ਮੁਸ਼ਕਿਲਾਂ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਅੱਗ ‘ਤੇ ਕਾਬੂ ਪਾਉਂਦੀਆਂ ਹਨ । ਸਕੂਲ ਬੱਸ ‘ਚ ਅੱਗ ਲੱਗ ਜਾਣ ਕਾਰਨ ਬੱਚਿਆਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪਹੁੰਚਿਆ ਪਰ ਉਨ੍ਹਾਂ ਦੇ ਸਕੂਲ ਬੈਗ ਪੂਰੀ ਤਰ੍ਹਾਂ ਸੜ ਗਏ ਹਨ। ਦੱਸ ਦਈਏ ਕਿ ਅੱਗ ਲੱਗਣ ਦੀ ਅਸਲ ਵਜ੍ਹਾ ਹਾਲੇ ਤੱਕ ਪਤਾ ਨਹੀਂ ਲੱਗ ਸਕੀ,ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਹੋਣ ਦੇ ਕਾਰਨ ਲੱਗੀ ਹੈ|