ਜਲੰਧਰ ਸ਼ਹਿਰ ‘ਚ ਅਵਾਰਾ ਕੁੱਤਿਆਂ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਇਹ ਕੁੱਤੇ ਕੁਝ ਦਿਨਾਂ ਤੋਂ ਲੋਕਾਂ ‘ਤੇ ਹਮਲਾ ਕਰ ਰਹੇ ਹਨ। ਲੋਕਾਂ ‘ਚ ਬਹੁਤ ਜਿਆਦਾ ਡਰ ਵਧਿਆ ਹੈ ਕਿ ਕੋਈ ਵੀ ਰਾਤ ਸਮੇਂ ਜ਼ਰੂਰੀ ਕੰਮ ਤੋਂ ਬਿਨ੍ਹਾਂ ਘਰ ਦੇ ਬਾਹਰ ਨਹੀਂ ਨਿਕਲ ਦਾ । ਅਵਾਰਾ ਕੁੱਤੇ ਗਲੀਆਂ ਦੇ ਬਾਹਰ ਝੁੰਡਾਂ ਬਣਾ ਕੇ ਘੁੰਮਦੇ ਹਨ ਅਤੇ ਕਿਸੇ ਨੂੰ ਵੀ ਇਕੱਲਾ ਦੇਖ ਕੇ ਹਮਲਾ ਕਰ ਦਿੰਦੇ ਹਨ।
ਇਹ ਘਟਨਾ ਸ਼ਹਿਰ ਦੇ ਭੈਰੋਂ ਬਾਜ਼ਾਰ ਦੀ ਦੱਸੀ ਜਾ ਰਹੀ ਹੈ | ਭੈਰੋਂ ਬਾਜ਼ਾਰ ‘ਚ ਜੈਨ ਸਵੀਟਸ ਦੇ ਮਾਲਕ ਰਾਕੇਸ਼ ਜੈਨ ਰਾਤ ਵੇਲੇ ਗਲੀ ਤੋਂ ਸਕੂਟੀ ‘ਤੇ ਘਰ ਨੂੰ ਜਾ ਰਹੇ ਸੀ ਕਿ ਅਵਾਰਾ ਕੁੱਤਿਆਂ ਦੇ ਝੁੰਡ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਸਕੂਟੀ ‘ਤੇ ਮਗਰ ਬੈਠੇ ਬਜ਼ੁਰਗ ਦੀ ਲੱਤ ਕੁੱਤੇ ਨੇ ਫੜ ਲਈ। ਜਦੋਂ ਸਕੂਟੀ ਰੋਕੀ ਗਈ ਤਾਂ ਕੁੱਤੇ ਡਰ ਕੇ ਭੱਜੇ ਨਹੀਂ ਸਗੋਂ ਉਨ੍ਹਾਂ ਤੇ ਹਮਲਾ ਕਰਦੇ ਰਹੇ ।
ਦੱਸਿਆ ਜਾ ਰਿਹਾ ਹੈ ਕਿ ਗਲੀਆਂ ਵਿੱਚ ਅਵਾਰਾ ਕੁੱਤਿਆਂ ਦਾ ਦਹਿਸ਼ਤ ਅਜਿਹਾ ਹੈ ਕਿ ਉਹ ਪੱਥਰ ਮਾਰਨ ਤੇ ਵੀ ਨਹੀਂ ਭੱਜ ਦੇ। ਬਲਕਿ ਪੱਥਰ ਤੋਂ ਬਚਾਅ ਕਰਨ ਤੋਂ ਬਾਅਦ ਮੁੜ ਹਮਲਾ ਕਰਨ ਲੱਗ ਜਾਂਦੇ ਹਨ । ਸਕੂਟੀ ‘ਤੇ ਪਿੱਛੇ ਬੈਠੇ ਵਿਅਕਤੀ ਦੀ ਜਦੋਂ ਕੁੱਤਿਆਂ ਨੇ ਲੱਤ ਫੜ ਲਈ ਤਾਂ ਸਕੂਟੀ ਚਲਾ ਰਹੇ ਵਿਅਕਤੀ ਨੇ ਕੁੱਤਿਆਂ ‘ਤੇ ਪੱਥਰ ਸੁੱਟੇ। ਇਸ ਤੇ ਕੁੱਤੇ ਭੱਜੇ ਨਹੀਂ,ਸਗੋਂ ਹਮਲਾ ਕਰਨ ਲੱਗ ਗਏ|