ਪੰਜਾਬ ਵਿੱਚ ਗੈਂਗਸਟਰਾਂ ਵਿਰੁੱਧ ਕੇਂਦਰ ਸਰਕਾਰ ਵੱਲੋ ਹੁਣ ਸਖਤ ਕਾਰਵਾਈ ਕੀਤੀ ਜਾਵੇਗੀ । ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਅਜਿਹੇ 28 ਗੈਂਗਸਟਰਾਂ ਦੀ ਲਿਸਟ ਤਿਆਰ ਕਰ ਲਈ ਹੈ। ਜਿਨ੍ਹਾਂ ਗੈਂਗਸਟਰਾਂ ਦੀ ਸੂਚੀ ਬਣਾਈ ਗਈ ਹੈ,ਉਨ੍ਹਾਂ ਦਾ ਪੰਜਾਬ ਤੋਂ ਇਲਾਵਾ ਹੋਰ ਰਾਜਾਂ ਵਿੱਚ ਵੀ ਕੁਨੈਕਸ਼ਨ ਹੈ । ਇਹ ਗੈਂਗਸਟਰ ਵਿਦੇਸ਼ਾਂ ਵਿੱਚ ਲੁਕੇ ਹੋਏ ਹਨ ਅਤੇ ਦੇਸ਼ ਵਿੱਚ ਗ਼ਲਤ ਕੰਮ ਕਰ ਰਹੇ ਹਨ। ਸਾਰੇ ਗੈਂਗਸਟਰ ਵਿਦੇਸ਼ ਵਿੱਚ ਲੁਕ ਕੇ ਭਾਰਤ ਵਿੱਚ ਕਤਲ, ਡਰੱਗਸ, ਤੇ ਹਥਿਆਰਾਂ ਦੀ ਤਸਕਰੀ ਵਰਗੇ ਕਈ ਗ਼ਲਤ ਕੰਮਾਂ ਨੂੰ ਅੰਜ਼ਾਮ ਦੇ ਰਹੇ ਹਨ।ਸੂਤਰਾਂ ਦੇ ਅਨੁਸਾਰ ਗੈਂਗਸਟਰਾਂ ਦੇ ਨਾ ਅਤੇ ਜਗ੍ਹਾ ਇਸ ਤਰ੍ਹਾਂ ਹਨ..
1ਗੋਲਡੀ ਬਰਾੜ ਉਰਫ਼ ਸਤਿੰਦਰਜੀਤ ਸਿੰਘ – ਕੈਨੇਡਾ/ਯੂਐਸਏ
2ਅਨਮੋਲ ਬਿਸ਼ਨੋਈ – ਅਮਰੀਕਾ
3ਸਤਵੀਰ ਸਿੰਘ ਵੜਿੰਗ ਉਰਫ਼ ਸੈਮ- ਕੈਨੇਡਾ
4ਲਖਬੀਰ ਸਿੰਘ ਲੰਡਾ- ਕੈਨੇਡਾ
5ਅਰਸ਼ਦੀਪ ਸਿੰਘ ਉਰਫ਼ ਡੱਲਾ- ਕੈਨੇਡਾ
6ਚਰਨਜੀਤ ਸਿੰਘ ਉਰਫ਼ ਰਿੰਕੂ ਬੀਹਲਾ- ਕੈਨੇਡਾ
7ਰਾਮਦੀਪ ਸਿੰਘ ਉਰਫ਼ ਰਮਨ ਜੱਜ- ਕੈਨੇਡਾ
8ਗੌਰਵ ਪਟਿਆਲਾ ਉਰਫ਼ ਲੱਕੀ ਪਟਿਆਲ- ਅਰਮੀਨੀਆ
9ਸੁਪ੍ਰੀਪ ਸਿੰਘ ਹੈਰੀ ਚੱਠਾ- ਜਰਮਨੀ
10ਰਮਨਜੀਤ ਸਿੰਘ ਉਰਫ਼ ਰੋਮੀ- ਹਾਂਗਕਾਂਗ
11ਮਨਪ੍ਰੀਤ ਸਿੰਘ ਉਰਫ਼ ਪੀਤਾ- ਫ਼ਿਲੀਪੀਂਸ
12ਗੁਰਜੰਟ ਸਿੰਘ ਜੰਟਾ- ਅਸਟ੍ਰੇਲੀਆ
13ਸੰਦੀਪ ਗਰੇਵਾਲ ਉਰਫ ਬਿੱਲਾ ਉਰਫ਼ ਸੰਨੀ ਖਵਾਜਕੇ- ਇੰਡੋਨੇਸ਼ੀਆ
14ਕੁਲਦੀਪ ਸਿੰਘ- ਯੂਏਈ
15ਜਗਜੀਤ ਸਿੰਘ- ਮਲੇਸ਼ੀਆ
16ਧਰਮ ਕਹਲੋਨ- ਯੂਐਸਏ
17ਰੋਹਿਤ ਗੋਦਾਰਾ- ਯੂਰਪ
18ਗੁਰਵਿੰਦਰ ਸਿੰਘ- ਕੈਨੇਡਾ
19ਸਚਿਨ ਥਾਪਨ- ਅਜਰਬਾਈਜਾਨ
20ਸਤਵੀਰ ਸਿੰਘ- ਕੈਨੇਡਾ
21ਸਨਵਰ ਢਿੱਲੋਂ- ਕੈਨੇਡਾ
22ਰਾਜੇਸ਼ ਕੁਮਾਰ- ਬ੍ਰਾਜ਼ੀਲ
23ਗੁਰਪ੍ਰਿੰਦਰ ਸਿੰਘ- ਕੈਨੇਡਾ
24ਹਰਜੋਤ ਸਿੰਘ ਗਿੱਲ- ਅਮਰੀਕਾ
25ਦਰਮਨਜੀਤ ਸਿੰਘ ਉਰਫ਼- ਦਰਮਨ ਕਾਹਲੋਂ ਅਮਰੀਕਾ
26ਅੰਮ੍ਰਿਤਪਾਲ- ਅਮਰੀਕਾ
27ਸੁਖਦੂਲ ਸਿਰਫ਼ ਉਰਫ਼ ਸੁੱਖਾ ਦੁਨੇਕੇ- ਕੈਨੇਡਾ
28ਗੁਰਪਿੰਦਰ ਸਿੰਘ ਉਰਫ਼ ਬਾਬਾ ਦੱਲਾ- ਕੈਨੇਡਾ
ਕੇਂਦਰ ਸਰਕਾਰ ਨੇ ਉਨ੍ਹਾਂ ਗੈਂਗਸਟਰਾਂ ਦੇ ਨਾਮ ਦੀ ਲਿਸਟ ਤਿਆਰ ਕੀਤੀ ਹੈ, ਜੋ ਭਾਰਤ ਨੂੰ ਛੱਡ ਕੇ ਵਿਦੇਸ਼ ਭੱਜ ਗਏ ਹਨ ਤੇ ਬਾਹਰ ਬੈਠ ਕੇ ਭਾਰਤ ਵਿੱਚ ਕਈ ਵੱਡੇ ਅਪਰਾਧਿਕ ਘਟਨਾਵਾਂ ਨੂੰ ਅੰਜ਼ਾਮ ਦੇਣ ਵਿੱਚ ਲੱਗੇ ਹੋਏ ਹਨ। ਸਾਰੇ ਗੈਂਗਸਟਰਾਂ ਦੇ ਵਿਰੁੱਧ ਕਿਸ ਤਰ੍ਹਾਂ ਨਾਲ ਐਕਸ਼ਨ ਲੈਣਾ ਹੈ,ਉਸਦੇ ਲਈ ਯੋਜਨਾ ਬਣਾਉਣੀ ਸ਼ੁਰੂ ਕੀਤੀ ਗਈ ਹੈ।