ਕੈਨੇਡਾ ਤੋਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ‘ਚ ਦਾਖ਼ਲ ਹੁੰਦਿਆਂ ਨਦੀ ਪਾਰ ਕਰਦੇ ਸਮੇਂ ਦੋ ਪਰਿਵਾਰਾਂ ਸਣੇ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਲੋਕਾਂ ਵਿੱਚ ਦੋ ਬੱਚੇ ਵੀ ਸੀ। ਮ੍ਰਿਤਕਾ ਵਿੱਚੋ ਇੱਕ ਪਰਿਵਾਰ ਭਾਰਤੀ ਦੱਸਿਆ ਜਾ ਰਿਹਾ ਹੈ।ਕੈਨੇਡਾ ਦੀ ਪੁਲਿਸ ਨੂੰ ਕਿਊਬਿਕ ਦੇ ਇੱਕ ਖੇਤਰ ਵਿੱਚ ਪਲਟੀ ਹੋਈ ਕਿਸ਼ਤੀ ਨੇੜੇ ਲਾਸ਼ਾਂ ਮਿਲੀਆਂ ਹਨ। ਜਾਣਕਾਰੀ ਦੇ ਅਨੁਸਾਰ ਪਰਿਵਾਰ ਕਿਸ਼ਤੀ ਰਾਹੀਂ ਸੇਂਟ ਲਾਰੈਂਸ ਨਦੀ ਨੂੰ ਪਾਰ ਕਰਨ ਵਾਲਾ ਸੀ।
ਸੂਚਨਾ ਦੇ ਅਨੁਸਾਰ ਪੁਲਿਸ ਵੱਲੋ ਇੱਕ ਗੁੰਮ ਹੋਏ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਸੀ, ਪੁਲਿਸ ਨੂੰ ਇਸੇ ਦੌਰਾਨ ਇਹ ਲਾਸ਼ਾਂ ਬਰਾਮਦ ਹੋਈਆਂ। ਲਾਸ਼ਾਂ ਦੇ ਕੋਲ ਬਰਾਮਦ ਹੋਈ ਕਿਸ਼ਤੀ ਉਸੇ ਗੁੰਮ ਹੋਏ ਵਿਅਕਤੀ ਦੀ ਸੀ, ਜਿਸ ਦੀ ਪੁਲਿਸ ਨੂੰ ਭਾਲ ਸੀ। ਜੋ ਦੋ ਬੱਚਿਆਂ ਦੀਆਂ ਲਾਸ਼ਾਂ ਸੀ ਉਨ੍ਹਾਂ ਦੇ ਨੇੜਿਓਂ ਕੈਨੇਡੀਅਨ ਪਾਸਪੋਰਟ ਵੀ ਬਰਾਮਦ ਹੋਏ ਹਨ। ਪੁਲਿਸ ਵੱਲੋ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਖ਼ਰਾਬ ਮੌਸਮ ਕਰਨ ਇਹ ਹਾਦਸਾ ਵਾਪਰਿਆ ਹੈ |
ਪੁਲਿਸ ਦਾ ਕਹਿਣਾ ਹੈ ਕਿ ਕਿਸ਼ਤੀ ਵਿੱਚ ਦੋ ਪਰਿਵਾਰ ਸ਼ਾਮਿਲ ਸੀ। ਉਨ੍ਹਾਂ ਨੇ ਦੱਸਿਆ ਕਿ ਇੱਕ ਪਰਿਵਾਰ ਰੋਮਾਨੀਅਨ ਅਤੇ ਦੂਸਰਾ ਭਾਰਤੀ ਸੀ ।ਇਹ ਦੋਵੇਂ ਪਰਿਵਾਰ ਕੈਨੇਡਾ ਤੋਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਵੜਨ ਜਾ ਰਹੇ ਸੀ। ਇਸ ਘਟਨਾ ਬਾਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੁੱਖ ਪ੍ਰਗਟਿਆ ਹੈ।ਇਸ ਹਾਦਸੇ ਦੀ ਪੁਲਿਸ ਜਾਂਚ ਕਰ ਰਹੀ ਹੈ |