ਦਿੱਲੀ ਦੇ ਸ਼ਾਸਤਰੀ ਪਾਰਕ ਇਲਾਕੇ ‘ਚ ਮੱਛਰ ਭਜਾਉਣ ਵਾਲੀ ਕੋਇਲ ਦੇ ਕਾਰਨ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦੇ ਮੈਂਬਰ ਮੋਸਕੀਟੋ ਕੋਇਲ ਲਗਾ ਕੇ ਸੁਤੇ ਹੋਏ ਸੀ। ਥੋੜ੍ਹੇ ਸਮੇਂ ਬਾਅਦ ਕੋਇਲ ਗੱਦੇ ‘ਤੇ ਡਿੱਗ ਪਈ, ਜਿਸ ਵਜ੍ਹਾ ਨਾਲ ਧੂੰਆਂ ਸਾਰੇ ਕਮਰੇ ‘ਚ ਫੈਲ ਗਿਆ ਅਤੇ ਇਸ ਘਟਨਾ ‘ਚ ਮਕਾਨ ਮਾਲਕ ਦੀ ਕੁੜੀ ਅਤੇ ਪੰਜ ਕਿਰਾਏਦਾਰਾਂ ਦੀ ਮੌਤ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਮੈਂਬਰਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੋ ਪਰਿਵਾਰ ਦੇ ਮੈਬਰਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।
ਸੂਚਨਾ ਦੇ ਅਨੁਸਾਰ ਇਹ ਘਟਨਾ ਦਿੱਲੀ ਦੇ ਸ਼ਾਸਤਰੀ ਪਾਰਕ ‘ਚ ਵਾਪਰੀ ਹੈ| ਦੱਸਿਆ ਜਾ ਰਿਹਾ ਹੈ ਕਿ ਮਕਾਨ ਮਾਲਕ ਦਾ ਪਰਿਵਾਰ ਮਕਾਨ ਦੀ ਹੇਠਲੀ ਮੰਜ਼ਿਲ ‘ਤੇ ਰਹਿੰਦਾ ਸੀ ਅਤੇ ਮਕਾਨ ਦੀ ਉੱਪਰਲੀ ਮੰਜ਼ਿਲ ‘ਤੇ ਕਿਰਾਏਦਾਰ ਰਹਿੰਦੇ ਸੀ। ਰਾਤ ਨੂੰ ਮਕਾਨ ਮਾਲਕ ਨੇ ਆਪਣੇ ਘਰ ‘ਚ ਮੱਛਰ ਭਜਾਉਣ ਵਾਲੀ ਕੋਇਲ ਲਗਾਈ ਜੋ ਰਾਤ ਸਮੇਂ ਗੱਦੇ ‘ਤੇ ਡਿੱਗ ਪਈ। ਜਿਸ ਕਾਰਨ ਗੱਦੇ ਨੂੰ ਅੱਗ ਲੱਗ ਗਈ ਅਤੇ ਇਸ ਦਾ ਧੂੰਆਂ ਉਪਰਲੀ ਮੰਜ਼ਿਲ ਤੱਕ ਪਹੁੰਚਿਆ। ਧੂੰਏਂ ਦੇ ਨਾਲ ਸਾਹ ਘੁੱਟ ਹੋਣ ਕਾਰਨ ਉਪਰਲੀ ਮੰਜ਼ਿਲ ਤੇ ਰਹਿੰਦੇ ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਹੋ ਚੁੱਕੀ ਹੈ।
ਸਾਰੀ ਘਟਨਾ ਦੀ ਸੂਚਨਾ ਮਿਲਣ ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ‘ਚ ਲਜਾਇਆ ਗਿਆ।ਹੁਣ ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਸਾਰੀ ਘਟਨਾ ਦ ਜਾਂਚ ਸ਼ੁਰੂ ਕਰ ਦਿੱਤੀ ਹੈ |
ਮ੍ਰਿਤਕਾਂ ਵਿੱਚ ਚਾਰ ਆਦਮੀ, ਇੱਕ ਔਰਤ ਅਤੇ ਇੱਕ ਡੇਢ ਸਾਲ ਦਾ ਬੱਚਾ ਸ਼ਾਮਿਲ ਹੈ। ਜ਼ਖਮੀਆਂ ਵਿੱਚ ਇੱਕ 15 ਸਾਲਾ ਕੁੜੀ ਅਤੇ ਇੱਕ 45 ਸਾਲਾ ਵਿਅਕਤੀ ਸ਼ਾਮਿਲ ਹੈ | ਇੱਕ 22 ਸਾਲਾ ਨੌਜਵਾਨ ਨੂੰ ਘੱਟ ਸੱਟਾਂ ਲੱਗਣ ਕਾਰਨ ਹਸਪਤਾਲ ਤੋਂ ਜਲਦੀ ਛੁੱਟੀ ਮਿਲ ਚੁੱਕੀ ਹੈ।