Friday, November 15, 2024
HomeBreakingਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਦਾ ਟਵਿੱਟਰ ਅਕਾਊਂਟ ਭਾਰਤ 'ਚ ਹੋਇਆ ਬੰਦ,ਤੁਸੀਂ...

ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਦਾ ਟਵਿੱਟਰ ਅਕਾਊਂਟ ਭਾਰਤ ‘ਚ ਹੋਇਆ ਬੰਦ,ਤੁਸੀਂ ਵੀ ਜਾਣੋ ਇਸ ਦਾ ਕਾਰਨ |

ਪੰਜਾਬੀ ਗਾਇਕ ਬੱਬੂ ਮਾਨ ਦਾ ਟਵਿੱਟਰ ਅਕਾਊਂਟ ਭਾਰਤ ‘ਚ ਬੰਦ ਕਰ ਦਿੱਤਾ ਗਿਆ ਹੈ| ਦੱਸਿਆ ਜਾ ਰਿਹਾ ਹੈ ਕਿ ਬੱਬੂ ਮਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸੀ,ਇਸ ਕਾਰਨ ਇਹ ਕਾਰਵਾਈ ਕੀਤੀ ਗਈ ਹੈ |

Babbu To Amrit Maan: The Legendary Maans Of The Punjabi Industry

ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਦੇ ਟਵਿਟਰ ਅਕਾਊਂਟ ਤੇ ਭਾਰਤ ‘ਚ ਪਾਬੰਦੀ ਲਗਾ ਦਿੱਤੀ ਗਈ ਹੈ। ਬੱਬੂ ਮਾਨ ਨੂੰ ਕੁਝ ਸਮੇਂ ਤੋਂ ਜਾਨੋਂ ਮਾਰਨ ਦੀਆ ਧਮਕੀਆਂ ਮਿਲੀ ਰਹੀਆਂ ਸੀ, ਇਸ ਮਾਮਲੇ ਤੋਂ ਬਾਅਦ ਟਵਿੱਟਰ ਨੇ ਕਾਨੂੰਨੀ ਮੰਗ ਨੂੰ ਦੇਖਦੇ ਹੋਏ ਇਹ ਐਕਸ਼ਨ ਲਿਆ ਹੈ। ਗਾਇਕ ਬੱਬੂ ਮਾਨ ਦੇ ਟਵਿੱਟਰ ‘ਤੇ 2 ਲੱਖ 42 ਹਜ਼ਾਰ ਤੋਂ ਜਿਆਦਾ ਫਾਲੋਅਰਜ਼ ਦੱਸੇ ਜਾ ਹਨ |

Babbu Maan Songs Download: Babbu Maan Hit MP3 New Songs Online Free on  Gaana.com

ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਦਾ ਅੱਜ ਜਨਮ ਦਿਨ ਹੈ ਅਤੇ ਅੱਜ ਹੀ ਟਵਿੱਟਰ ਨੇ ਭਾਰਤ ‘ਚ ਉਨ੍ਹਾਂ ਦਾ ਅਕਾਊਂਟ ਬੰਦ ਕਰ ਦਿੱਤਾ ਹੈ। ਗਾਇਕ ਬੱਬੂ ਮਾਨ ਨੇ 29 ਮਾਰਚ 1975 ਨੂੰ ਪੰਜਾਬੀ ਪਰਿਵਾਰ ਵਿੱਚ ਜਨਮ ਲਿਆ ਸੀ।

ਅੱਜ ਭਾਵੇਂ ਪੰਜਾਬ ‘ਚ ਬਹੁਤ ਸਾਰੇ ਮਸ਼ਹੂਰ ਸਿੰਗਰ ਹਨ, ਪਰ ਬੱਬੂ ਮਾਨ ਹਮੇਸ਼ਾ ਸਭ ਦੀ ਪਹਿਲੀ ਪਸੰਦ ਬਣੇ ਰਹਿਣਗੇ । ਇਨ੍ਹਾਂ ਦੇ ਗੀਤਾਂ ਨੂੰ ਹੁਣ ਵੀ ਬਹੁਤ ਪਿਆਰ ਮਿਲਦਾ ਹੈ। ਵਿਆਹ ਤੇ ਪਾਰਟੀਆਂ ਬੱਬੂ ਮਾਨ ਦੇ ਗੀਤਾਂ ਤੋਂ ਬਿਨਾ ਪੂਰੀਆਂ ਨਹੀਂ ਹੋ ਸਕਦੀਆਂ | ਗਇਕ ਬੱਬੂ ਮਾਨ ਦਾ ਅੱਜ 48ਵਾਂ ਜਨਮਦਿਨ ਹੈ।

Babbu Maan | Discography | Discogs

ਗਇਕ ਬੱਬੂ ਮਾਨ ਦਾ ਜਨਮ 29 ਮਾਰਚ 1975 ਨੂੰ ਫਤਿਹਗੜ੍ਹ ਸਾਹਿਬ ਦੇ ਪਿੰਡ ਖੰਟ ਵਿੱਚ ਹੋਇਆ ਹੈ। ਬੱਬੂ ਮਾਨ ਦਾ ਅਸਲੀ ਨਾਮ ਤਜਿੰਦਰ ਸਿੰਘ ਮਾਨ ਹੈ, ਪਰ ਇਨ੍ਹਾਂ ਦੇ ਘਰ ‘ਚ ਅਤੇ ਇਨ੍ਹਾਂ ਦੇ ਦੋਸਤਾਂ ਵੱਲੋ ਸਭ ਪਿਆਰ ਨਾਲ ਬੱਬੂ ਕਹਿ ਕੇ ਬੁਲਾਉਂਦੇ ਸੀ| ਉਦੋਂ ਤੋਂ ਹੀ ਇਨ੍ਹਾਂ ਦਾ ਨਾ ਬੱਬੂ ਮਾਨ ਪੈ ਗਿਆ ਅਤੇ ਇਸੇ ਨਾਮ ਨਾਲ ਪ੍ਰਸਿੱਧ ਵੀ ਹੋਏ ।

RELATED ARTICLES

LEAVE A REPLY

Please enter your comment!
Please enter your name here

Most Popular

Recent Comments