ਕਪੂਰਥਲਾ ਦੀ ਕਾਂਜਲੀ ਬੇਈਂ ‘ਚ ਅੱਜ ਸਵੇਰੇ ਇਕ ਔਰਤ ਨੇ ਛਾਲ ਮਾਰ ਦਿੱਤੀ। ਛਾਲ ਮਾਰਦੇ ਸਮੇਂ ਔਰਤ ਨੂੰ ਉੱਥੇ ਮੌਜੂਦ ਇੱਕ ਕਰਮਚਾਰੀ ਨੇ ਦੇਖਿਆ।ਕਰਮਚਾਰੀ ਨੇ ਤੁਰੰਤ ਸਾਰੀ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਜਾਣਕਾਰੀ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਪਾਣੀ ਦਾ ਵਹਾਅ ਬੰਦ ਕਰਵਾਇਆ।
ਦੱਸਿਆ ਜਾ ਰਿਹਾ ਹੈ ਕਿ ਗੋਤਾਖੋਰਾਂ ਵੱਲੋ ਔਰਤ ਦੀ ਭਾਲ ਸ਼ੁਰੂ ਕੀਤੀ ਗਈ ਹੈ। ਇਸ ਦੇ ਨਾਲ ਹੀ ਕਿਨਾਰੇ ‘ਤੇ ਇੱਕ ਪਰਸ ਵੀ ਮਿਲਿਆ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪਰਸ ਛਾਲ ਮਾਰਨ ਵਾਲੀ ਔਰਤ ਦਾ ਹੋ ਸਕਦਾ ਹੈ।
ਡੀਐਸਪੀ ਸਬ ਡਵੀਜ਼ਨ ਮਨਿੰਦਰ ਪਾਲ ਨੇ ਦੱਸਿਆ ਕਿ ਲੇਡੀਜ਼ ਪਰਸ ਬੇਈਂ ਦੇ ਕਿਨਾਰੇ ਤੋਂ ਬਰਾਮਦ ਹੋਇਆ ਹੈ। ਸ਼ੱਕ ਹੈ ਕਿ ਬਰਾਮਦ ਹੋਇਆ ਪਰਸ ਛਾਲ ਮਾਰਨ ਵਾਲੀ ਔਰਤ ਦਾ ਹੋ ਸਕਦਾ ਹੈ । ਦੱਸਿਆ ਗਿਆ ਹੈ ਕਿ ਪਰਸ ‘ਚ ਸਿਰਫ 3500 ਦੀ ਨਕਦੀ ਮਿਲੀ ਹੈ। ਇਸ ਤੋਂ ਬਿਨਾ ਹੋਰ ਕੋਈ ਪਛਾਣ ਪੱਤਰ ਪ੍ਰਾਪਤ ਨਹੀਂ ਹੋਇਆ। ਹੁਣ ਕਾਜਲੀ ਬੇਈਂ ਦਾ ਪਾਣੀ ਬੰਦ ਕਰ ਦਿੱਤਾ ਗਿਆ ਹੈ ਅਤੇ ਗੋਤਾਖੋਰਾਂ ਦੀ ਸਹਾਇਤਾ ਨਾਲ ਔਰਤ ਦੀ ਭਾਲ ਸ਼ੁਰੂ ਕੀਤੀ ਗਈ ਹੈ।