18 ਮਾਰਚ ਦੀ ਰਾਤ ਨੂੰ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਸੀ। ਵੀਡੀਓ ਵਿੱਚ ਇੱਕ ਮੁੰਡਾ ਇੱਕ ਕੁੜੀ ਨੂੰ ਖਿੱਚ ਕੇ ਗੱਡੀ ਵਿੱਚ ਧੱਕਾ ਮਾਰਦਾ ਦਿਖਾਈ ਦੇ ਰਿਹਾ ਹੈ। ਇਹ ਘਟਨਾ ਦਿੱਲੀ ਦੇ ਮੰਗੋਲਪੁਰੀ ਇਲਾਕੇ ਦੀ ਦੱਸੀ ਜਾ ਰਹੀ ਹੈ। ਉਹ ਮੁੰਡਾ ਗੱਡੀ ਦੇ ਅੰਦਰ ਕੁੜੀ ‘ਤੇ ਹੱਥ ਚੁੱਕਦਾ ਨਜ਼ਰ ਆ ਰਿਹਾ ਹੈ ਅਤੇ ਫਿਰ ਗੱਡੀ ਦੀ ਅਗਲੀ ਸੀਟ ‘ਤੇ ਬੈਠ ਜਾਂਦਾ ਹੈ।
ਇਹ ਸਾਰਾ ਕੁਝ ਸੁਨੀ ਸੜਕ ‘ਤੇ ਨਹੀਂ, ਸਗੋਂ ਇੱਕ ਆਵਾਜਾਈ ਵਾਲੀ ਸੜਕ ‘ਤੇ ਹੋਇਆ। ਭੀੜ ਵਿੱਚੋ ਕਿਸੇ ਨੇ ਇਸ ਸਾਰੇ ਮਾਮਲੇ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪਾ ਦਿੱਤੀ ਅਤੇ ਪੁਲਿਸ ਤੋਂ ਸਹਾਇਤਾ ਮੰਗੀ। ਇਸ ਸਾਰੀ ਘਟਨਾ ਵਿੱਚ ਦਿੱਲੀ ਦੇ ਬਾਹਰੀ ਜ਼ਿਲ੍ਹੇ ਦੇ ਡੀਸੀਪੀ ਹਰਿੰਦਰ ਸਿੰਘ ਨੇ ਮੰਗੋਲਪੁਰੀ ਫਲਾਈਓਵਰ ਨੇੜੇ ਵਾਪਰੀ ਘਟਨਾ ਬਾਰੇ ਕਿਹਾ ਪੁਲਿਸ ਨੇ 18 ਮਾਰਚ ਨੂੰ ਹੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ।
ਵੀਡੀਓ ਨੂੰ ਸਾਂਝਾ ਕਰਦੇ ਹੋਏ, ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਟਵੀਟ ਕੀਤਾ,ਇੱਕ ਔਰਤ ਨੂੰ ਜ਼ਬਰਦਸਤੀ ਗੱਡੀ ਵਿੱਚ ਬਿਠਾ ਕੇ ਕੁੱਟਮਾਰ ਕੀਤੇ ਜਾਣ ਦੇ ਇਸ ਵਾਇਰਲ ਵੀਡੀਓ ਦਾ ਨੋਟਿਸ ਲੈਂਦਿਆਂ ਮੈਂ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕਰ ਰਹੀ ਹਾਂ।ਇਨ੍ਹਾਂ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ATM ਕਾਰਡ ਪੇਮੈਂਟ ਅਤੇ ਉਬੇਰ ਬੁਕਿੰਗ ਤੋਂ ਮੋਬਾਈਲ ਨੰਬਰ ਟਰੇਸ ਕਰਦੇ ਹੋਏ ਪੁਲਿਸ ਮਹਿਲਾ ਅਤੇ ਦੋ ਆਦਮੀਆਂ ਤੱਕ ਪਹੁੰਚ ਗਈ। ਡੀਸੀਪੀ ਨੇ ਦੱਸਿਆ ਕਿ ਪੁਲਿਸ ਨੇ ਸ਼ੈਲੇਂਦਰ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ 18 ਮਾਰਚ ਦੀ ਰਾਤ 9 ਵਜੇ ਇਕ ਔਰਤ ਅਤੇ ਉਸ ਦੇ ਦੋ ਦੋਸਤਾਂ ਨੇ ਉਬੇਰ ਰਾਹੀਂ ਰੋਹਿਣੀ ਤੋਂ ਵਿਕਾਸਪੁਰੀ ਲਈ ਗੱਡੀ ਬੁੱਕ ਕੀਤੀ ਸੀ। ਰਸਤੇ ‘ਚ ਕਿਸੇ ਗੱਲ ਨੂੰ ਲੈ ਕੇ ਔਰਤ ਅਤੇ ਉਸ ਦੇ ਦੋਸਤ ਵਿਚਾਲੇ ਲੜਾਈ ਹੋ ਗਈ। ਇਸ ਤੋਂ ਬਾਅਦ ਔਰਤ ਮੰਗੋਲਪੁਰੀ ਲਾਲ ਬੱਤੀ ਨੇੜੇ ਗੱਡੀ ਤੋਂ ਹੇਠਾਂ ਉਤਰ ਗਈ। ਉਸ ਦੇ ਦੋਸਤ ਵੀ ਔਰਤ ਨੂੰ ਗੱਡੀ ਵਿਚ ਵਾਪਸ ਲੈ ਕੇ ਆਉਣ ਲਈ ਹੇਠਾਂ ਉਤਰੇ ਅਤੇ ਵੀਡੀਓ ਵਿਚ ਨਜ਼ਰ ਆ ਰਿਹਾ ਹੈ। ਔਰਤ ਨੂੰ ਕੁੱਟਦੇ ਹੋਏ ਉਸਦੇ ਦੋਸਤਾਂ ਨੇ ਉਸਨੂੰ ਧੱਕਾ ਦੇ ਕੇ ਗੱਡੀ ਵਿੱਚ ਬਿਠਾ ਦਿੱਤਾ।