Friday, November 15, 2024
HomeBreakingਜਲੰਧਰ 'ਚ ਟਰੈਵਲ ਏਜੰਟਾਂ-IELTS ਸੈਂਟਰਾਂ ਦੇ ਲਾਇਸੈਂਸ ਰੱਦ; ਨੋਟਿਸ ਨੂੰ ਗੰਭੀਰਤਾ ਨਾਲ...

ਜਲੰਧਰ ‘ਚ ਟਰੈਵਲ ਏਜੰਟਾਂ-IELTS ਸੈਂਟਰਾਂ ਦੇ ਲਾਇਸੈਂਸ ਰੱਦ; ਨੋਟਿਸ ਨੂੰ ਗੰਭੀਰਤਾ ਨਾਲ ਨਾ ਲੈਣ ‘ਤੇ ਕਾਰਵਾਈ |

ਜਲੰਧਰ ‘ਚ ਜ਼ਿਲ੍ਹਾ ਪ੍ਰਸ਼ਾਸਨ ਨੇ ਧੋਖਾਧੜੀ ਕਰਨ ਵਾਲੇ ਟਰੈਵਲ ਏਜੰਟਾਂ ‘ਤੇ ਕਾਬੂ ਪਾਇਆ ਹੈ। DC ਜਸਪ੍ਰੀਤ ਸਿੰਘ ਨੇ ਕਾਰਨ ਦੱਸੋ ਨੋਟਿਸਾਂ ਦਾ ਜਵਾਬ ਨਾ ਦੇਣ ਕਾਰਨ 263 ਟਰੈਵਲ ਏਜੰਟਾਂ- IELTS ਸੈਂਟਰਾਂ ਦੇ ਲਾਇਸੈਂਸ ਤੁਰੰਤ ਰੱਦ ਕਰ ਦਿੱਤੇ ਗਏ | ਉਨ੍ਹਾਂ ਦੇ ਕਾਰੋਬਾਰ ਬਾਰੇ ਮਹੀਨਾਵਾਰ ਜਾਣਕਾਰੀ ਅਤੇ ਪ੍ਰਾਪਤ ਸ਼ਿਕਾਇਤਾਂ ਲਈ ਕਿਹਾ ਗਿਆ ਸੀ, ਪਰ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ।

Immigration Services – Upstudy Consultants – Best Overseas Education  Consultants in Hyderabad

ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਜਵਾਬ ਨਾ ਦੇਣ ‘ਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਪਰ ਟਰੈਵਲ ਏਜੰਟਾਂ ਨੇ ਕਾਰਨ ਦੱਸੋ ਨੋਟਿਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਕੋਈ ਜਵਾਬ ਨਹੀਂ ਦਿੱਤਾ | ਇਸ ਤੋਂ ਬਾਅਦ ਪ੍ਰਸ਼ਾਸਨ ਨੇ ਇਸ ਮੁੱਦੇ ‘ਤੇ 263 ਟਰੈਵਲ ਏਜੰਟਾਂ- IELTS ਸੈਂਟਰਾਂ ਦੇ ਲਾਇਸੈਂਸ ਵੀ ਰੱਦ ਕਰ ਦਿੱਤੇ ਹਨ।

ਜ਼ਿਲ੍ਹਾ ਪ੍ਰਸ਼ਾਸਨ ਨੇ ਪਹਿਲਾਂ ਵੀ ਟਰੈਵਲ ਏਜੰਟਾਂ ਖ਼ਿਲਾਫ਼ ਕਾਰਵਾਈ ਕੀਤੀ ਸੀ। ਬੀਤੇ ਸਾਲ ਪ੍ਰਸ਼ਾਸਨ ਨੇ ਜ਼ਿਲ੍ਹੇ ਦੇ 1320 ਲਾਇਸੈਂਸ ਧਾਰਕ ਟਰੈਵਲ ਏਜੰਟਾਂ ਤੋਂ ਉਨ੍ਹਾਂ ਦੀਆਂ ਮਹੀਨਾਵਾਰ ਰਿਪੋਰਟਾਂ ਅਤੇ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦੇ ਜਵਾਬ ਮੰਗੇ ਸੀ, ਪਰ ਉਸ ਸਮੇਂ 495 ਟਰੈਵਲ ਏਜੰਟਾਂ ਨੇ ਕੋਈ ਜਵਾਬ ਨਹੀਂ ਦਿੱਤਾ | ਜਿਸ ‘ਤੇ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ 2014 ਤਹਿਤ ਲਾਇਸੈਂਸ ਰੱਦ ਕਰ ਦਿੱਤੇ ਸੀ |

RELATED ARTICLES

LEAVE A REPLY

Please enter your comment!
Please enter your name here

Most Popular

Recent Comments