ਮਹਿਲਾ ਦਿਵਸ ਤੇ ਭਾਰਤੀ ਹਵਾਈ ਫੌਜ (IAF) ਨੇ ਪਹਿਲੀ ਵਾਰ ਕਿਸੇ ਮਹਿਲਾ ਨੂੰ ਲੜਾਕੂ ਯੂਨਿਟ ਦੀ ਕਮਾਂਡ ਸੌਂਪੀ ਹੈ। ਗਰੁੱਪ ਕੈਪਟਨ ਸ਼ਾਲਿਜਾ ਧਾਮੀ ਏਅਰਫੋਰਸ ਵਿੱਚ ਲੜਾਕੂ ਯੂਨਿਟ ਦੀ ਪਹਿਲੀ ਮਹਿਲਾ ਕਮਾਂਡਰ ਬਣਾ ਦਿੱਤੀ ਗਈ ਹੈ |
ਜਾਣਕਾਰੀ ਦੇ ਅਨੁਸਾਰ ਹਵਾਈ ਸੈਨਾ ਨੇ ਪਾਕਿਸਤਾਨ ਸਰਹੱਦ ‘ਤੇ ਤਾਇਨਾਤ ਲੜਾਕੂ ਯੂਨਿਟ ਦੀ ਕਮਾਂਡ ਗਰੁੱਪ ਕੈਪਟਨ ਸ਼ੈਲੀਜਾ ਧਾਮੀ ਨੂੰ ਦਿੱਤੀ ਗਈ ਹੈ। ਸ਼ੈਲੀਜਾ ਧਾਮੀ 2003 ‘ਚ ਹੈਲੀਕਾਪਟਰ ਪਾਇਲਟ ਦੇ ਤੌਰ ‘ਤੇ ਹਵਾਈ ਸੈਨਾ ‘ਚ ਸ਼ਾਮਲ ਹੋਈ ਸੀ । ਧਾਮੀ, 2,800 ਘੰਟਿਆਂ ਦੇ ਉਡਾਣ ਦੇ ਤਜ਼ਰਬੇ ਦੇ ਨਾਲ, ਇੱਕ ਲੜਾਕੂ ਯੂਨਿਟ ਦੇ ਸੈਕੰਡ -ਇਨ-ਕਮਾਂਡ ਚ ਸੇਵਾ ਦਿੱਤੀ ਹੈ |
ਸ਼ਾਲਿਜਾ ਧਾਮੀ ਫਲਾਇੰਗ ਬ੍ਰਾਂਚ ‘ਚ ਸਥਾਈ ਕਮਿਸ਼ਨ ਹਾਸਲ ਕਰਨ ਵਾਲੀ ਦੇਸ਼ ਦੀ ਪਹਿਲੀ ਮਹਿਲਾ ਅਧਿਕਾਰੀ ਵੀ ਹੈ। ਹੁਣ ਉਹ ਕਮਾਂਡਰ ਵਜੋਂ ਮਿਜ਼ਾਈਲ ਜੰਗੀ ਯੂਨਿਟ ਨੂੰ ਸੰਭਾਲੇਗੀ। ਇਹ ਯੂਨਿਟ ਪੰਜਾਬ ਵਿੱਚ ਤਾਇਨਾਤ ਹੈ। ਫੌਜੀ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਇਕ ਮਹਿਲਾ ਕਮਾਂਡਰ ਨੂੰ ਇੰਨੀ ਵੱਡੀ ਜ਼ਿੰਮੇਵਾਰੀ ਸੌਂਪਣ ਦਾ ਹਵਾਈ ਫੌਜ ਦਾ ਇਹ ਫੈਸਲਾ ਬਹੁਤ ਵਧੀਆ ਸਾਬਤ ਹੋਵੇਗਾ।
ਗਰੁੱਪ ਕੈਪਟਨ ਧਾਮੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿੱਚ ਜੰਮੀ ਪਲੀ ਹੈ |ਧਾਮੀ ਨੇ ਸਾਲ 2003 ਐੱਚ.ਏ.ਐੱਲ. ਪਚਪੀਟੀ-32 ਦੀਪਕ ਤੋਂ ਪਹਿਲੀ ਵਾਰ ਇਕੱਲੇ ਉਡਾਨ ਭਰੀ ਸੀ। ਇਸੇ ਸਾਲ ਉਸ ਨੂੰ ਇੰਡੀਅਨ ਏਅਰਫੋਰਸ ਵਿੱਚ ਇੱਕ ਫਲਾਇੰਗ ਆਫਿਸਰ ਵਜੋਂ ਸ਼ਾਮਿਲ ਕੀਤਾ ਗਿਆ ਸੀ। ਇਸ ਮਗਰੋਂ ਸਾਲ 2005 ਵਿੱਚ ਉਸ ਨੂੰ ਫਲਾਈਟ ਲੈਫਟੀਨੈਂਟ ਤੇ ਸਾਲ 2009 ਵਿੱਚ ਸਕਵਾਡਰਨ ਲੀਡਰ ਵਜੋਂ ਨਿਯੁਕਤ ਕੀਤਾ ਗਿਆ ਸੀ।
ਸ਼ਾਲੀਜਾ ਦੇ ਮਾਤਾ-ਪਿਤਾ ਸਰਕਾਰੀ ਨੌਕਰੀ ਕਰਦੇ ਸਨ। ਪਿਤਾ ਹਰਕੇਸ਼ ਧਾਮੀ ਬਿਜਲੀ ਬੋਰਡ ਵਿੱਚ ਅਧਿਕਾਰੀ ਸਨ ਅਤੇ ਮਾਤਾ ਦੇਵ ਕੁਮਾਰੀ ਜਲ ਸਪਲਾਈ ਵਿਭਾਗ ਵਿੱਚ ਸ਼ਾਮਿਲ ਸਨ। ਸ਼ਾਲੀਜਾ ਨੇ ਆਪਣੀ ਸਿੱਖਿਆ ਸਰਕਾਰੀ ਸਕੂਲ ਤੋਂ ਕੀਤੀ ਅਤੇ ਬਾਅਦ ਵਿੱਚ ਖਾਲਸਾ ਕਾਲਜ ਘੁਮਾਰ ਮੰਡੀ ਤੋਂ ਬੀ.ਐਸ.ਸੀ. ਕੀਤੀ।