ਵਿਸ਼ਾਖਾਪਟਨਮ (ਸਾਹਿਬ)— ਆਂਧਰਾ ਪ੍ਰਦੇਸ਼ ‘ਚ ਸ਼ੁੱਕਰਵਾਰ ਨੂੰ ਸਮੁੰਦਰ ਦੇ ਵਿਚਕਾਰ ਇਕ ਕਿਸ਼ਤੀ ‘ਤੇ ਰਸੋਈ ਗੈਸ ਸਿਲੰਡਰ ਫਟਣ ਕਾਰਨ 9 ਮਛੇਰੇ ਜ਼ਖਮੀ ਹੋ ਗਏ। ਇਹ ਘਟਨਾ ਦੁਪਹਿਰ ਦਾ ਖਾਣਾ ਬਣਾਉਂਦੇ ਸਮੇਂ ਵਾਪਰੀ।
- ਤੱਟ ਰੱਖਿਅਕ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਵਿਸ਼ਾਖਾਪਟਨਮ ਅਤੇ ਕਾਕੀਨਾਡਾ ਦੇ ਵਿਚਕਾਰ ਬੰਗਾਲ ਦੀ ਖਾੜੀ ਵਿਚ ਦੁਰਗਾ ਭਵਾਨੀ ਮੱਛੀ ਫੜਨ ਵਾਲੀ ਕਿਸ਼ਤੀ ‘ਤੇ ਦੁਪਹਿਰ ਕਰੀਬ 2:30 ਵਜੇ ਸਿਲੰਡਰ ਫਟ ਗਿਆ। ਨੌਂ ਵਿੱਚੋਂ ਪੰਜ ਗੰਭੀਰ ਜ਼ਖ਼ਮੀ ਹੋ ਗਏ। ਭਾਰਤੀ ਤੱਟ ਰੱਖਿਅਕ ਜਹਾਜ਼ ਵੀਰਾ ਨੂੰ ਸਮੁੰਦਰ ਦੇ ਵਿਚਕਾਰ ਫਸੇ ਮਛੇਰਿਆਂ ਦੀ ਮਦਦ ਲਈ ਭੇਜਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁੱਢਲੀ ਸਹਾਇਤਾ ਤੋਂ ਬਾਅਦ ਜਹਾਜ ਜ਼ਖ਼ਮੀ ਮਛੇਰਿਆਂ ਨੂੰ ਸ਼ਹਿਰ ਲੈ ਗਿਆ ਅਤੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ।
- ਅਧਿਕਾਰੀ ਮੁਤਾਬਕ ਅੱਗ ਦੀ ਘਟਨਾ ਵਿਸ਼ਾਖਾਪਟਨਮ ਤੋਂ ਕਰੀਬ 70 ਨੌਟੀਕਲ ਮੀਲ ਦੂਰ ਵਾਪਰੀ ਅਤੇ ਮਛੇਰੇ ਰਾਤ ਕਰੀਬ 8 ਵਜੇ ਹੀ ਕੰਢੇ ‘ਤੇ ਪਹੁੰਚ ਸਕੇ।