Nation Post

ਚੰਡੀਗੜ੍ਹ ਸਣੇ ਪੂਰੇ ਪੰਜਾਬ ‘ਚ 9.48 ਮਿੰਟ ‘ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ

ਚੰਡੀਗੜ੍ਹ ਸਣੇ ਪੂਰੇ ਪੰਜਾਬ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਭੂਚਾਲ 9:48 ਮਿੰਟ ‘ਤੇ ਆਇਆ। 5.9 ਮੈਗਨੀਟਿਊਡ ਦਾ ਭੂਚਾਲ ਹੋਣ ਦੀ ਖ਼ਬਰ ਹੈ। ਜਿਵੇਂ ਹੀ ਝਟਕੇ ਮਹਿਸੂਸ ਕੀਤੇ ਗਏ ਲੋਕ ਆਪਣੀ ਜਾਨ ਬਚਾਉਣ ਲਈ ਘਰਾਂ ਤੋਂ ਬਾਹਰ ਨਿਕਲ ਆਏ।

ਦੱਸ ਦੇਈਏ ਕਿ ਇਸ ਤੋਂ ਇਲਾਵਾ ਦਿੱਲੀ, ਕਸ਼ਮੀਰ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦਾ ਕੇਂਦਰ ਅਫ਼ਗਾਨਿਸਤਾਨ ਬਾਰਡਰ ਦੇ ਨੇੜੇ ਦੱਸਿਆ ਜਾ ਰਿਹਾ ਹੈ। ਪਾਕਿਸਤਾਨ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਹੋਏ ਹਨ। ਬੀਤੇ ਦਿਨ ਤੋਂ ਦੁਨੀਆਂ ‘ਚ ਕਈ ਥਾਵਾਂ ‘ਤੇ ਭੂਚਾਲ ਆ ਰਿਹਾ ਹੈ।

Exit mobile version