20 ਸਾਲ ਪੁਰਾਣੇ ਬਲਾਤਕਾਰ ਦੇ ਮਾਮਲੇ ਵਿੱਚ ਏਡੀਜੇ ਕੋਰਟ ਨੇ ਮਕਰਾਨਾ ਦੇ ਸਾਬਕਾ ਵਿਧਾਇਕ ਭੰਵਰਲਾਲ ਰਾਜਪੁਰੋਹਿਤ ਨੂੰ ਦਸ ਸਾਲ ਦੀ ਸਜ਼ਾ ਸੁਣਾਈ ਹੈ। ਉਸ ‘ਤੇ ਇਕ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਇਹ ਰਕਮ ਪੀੜਤ ਨੂੰ ਦਿੱਤੀ ਜਾਵੇਗੀ। ਸਾਬਕਾ ਵਿਧਾਇਕ ਭੰਵਰਲਾਲ ਰਾਜਪੁਰੋਹਿਤ ਫੈਸਲਾ ਸੁਣਾਏ ਜਾਣ ਸਮੇਂ ਅਦਾਲਤ ਵਿੱਚ ਹੀ ਮੌਜੂਦ ਸੀ|
ਜਦੋ ਹੀ ਫੈਸਲਾ ਸੁਣਾਇਆ ਗਿਆ, ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਇਸ ਤੋਂ ਬਾਅਦ ਉਸ ਦਾ ਮੈਡੀਕਲ ਕਰਵਾ ਕੇ ਪਰਬਤਸਰ ਜੇਲ੍ਹ ਭੇਜ ਦਿੱਤਾ ਗਿਆ। ਇਹ ਮਾਮਲਾ ਮਕਰਾਨਾ ਦੀ ਸਿਆਸਤ ਵਿਚ ਕਾਫੀ ਚਰਚਾ ਵਿਚ ਰਿਹਾ ਸੀ, ਹਾਲਾਂਕਿ ਭੰਵਰਲਾਲ ਰਾਜਪੁਰੋਹਿਤ ਬਲਾਤਕਾਰ ਦੇ ਮਾਮਲੇ ਤੋਂ ਬਾਅਦ ਹੀ ਭਾਜਪਾ ਦੇ ਵਿਧਾਇਕ ਬਣੇ ਸੀ।
ਪਿੰਡ ਮਨਾਣਾ ਦੀ ਰਹਿਣ ਵਾਲੀ 22 ਸਾਲਾ ਔਰਤ ਨੇ 1 ਮਈ 2002 ਨੂੰ ਲਿਖਤੀ ਸ਼ਿਕਾਇਤ ਰਾਹੀਂ ਰਿਪੋਰਟ ਦਰਜ ਕਰਵਾਈ ਸੀ। ਇਸ ਰਿਪੋਰਟ ‘ਚ ਕਿਹਾ ਗਿਆ ਹੈ ਕਿ ਉਹ 29 ਅਪ੍ਰੈਲ 2002 ਨੂੰ ਦੁਪਹਿਰ 3 ਵਜੇ ਦੇ ਕਰੀਬ ਭੰਵਰਲਾਲ ਰਾਜਪੁਰੋਹਿਤ ਦੇ ਖੂਹ ‘ਤੇ ਗਈ ਸੀ। ਉਸ ਦਿਨ ਭੰਵਰਲਾਲ ਦੀ ਪਤਨੀ ਘਰ ਵਿੱਚ ਨਹੀਂ ਸੀ। ਖੂਹ ‘ਤੇ ਪਹੁੰਚ ਕੇ ਭੰਵਰਲਾਲ ਨੇ ਉਸ ਨੂੰ ਕਮਰੇ ਦੇ ਅੰਦਰ ਬੁਲਾ ਲਿਆ।
ਭੰਵਰਲਾਲ ਨੇ ਕਿਹਾ ਕਿ ਮੈਂ ਤੁਹਾਡੇ ਪਤੀ ਨਾਲ ਮੁੰਬਈ ਗੱਲ ਕਰਵਾ ਦਿੰਦਾ ਹੈ । ਅੰਦਰ ਜਾਣ ਤੋਂ ਬਾਅਦ ਭੰਵਰਲਾਲ ਨੇ ਉਸ ਦੇ ਨਾਲ ਬਲਾਤਕਾਰ ਕਰ ਦਿੱਤਾ । ਇਸ ਤੋਂ ਬਾਅਦ ਔਰਤ ਨੇ ਆਪਣੇ ਪਿਤਾ ਨਾਲ ਮਿਲ ਕੇ ਅਦਾਲਤ ‘ਚ ਸ਼ਿਕਾਇਤ ਦਰਜ਼ ਕੀਤੀ ।ਸ਼ਿਕਾਇਤ ਦੇ ਆਧਾਰ ਤੇ ਪੁਲਿਸ ਕੋਲ ਕੇਸ ਦਰਜ਼ ਕੀਤਾ ਗਿਆ ਅਤੇ ਜਾਂਚ ਤੋਂ ਬਾਅਦ ਪੁਲਿਸ ਨੇ ਭੰਵਰਲਾਲ ਦੇ ਖਿਲਾਫ ਚਲਾਨ ਪੇਸ਼ ਕੀਤਾ ਗਿਆ |
ਖ਼ਬਰਾਂ ਦੇ ਅਨੁਸਾਰ ਬਲਾਤਕਾਰ ਤੋਂ ਬਾਅਦ ਔਰਤ ਗਰਭਵਤੀ ਹੋ ਗਈ ਸੀ, ਜਿਸ ਦਾ ਗਰਭਪਾਤ ਕਰਵਾਉਣਾ ਪਿਆ। ਸ਼ੁਰੂ ਵਿੱਚ ਪੁਲਿਸ ਨੇ ਵੀ ਇਸ ਮਾਮਲੇ ਨੂੰ ਹਲਕੇ ਵਿੱਚ ਲਿਆ ਪਰ ਬਾਅਦ ਵਿੱਚ ਮਕਰਾਨਾ ਦੀ ਸਿਆਸਤ ਵਿੱਚ ਇਹ ਮਾਮਲਾ ਭੜਕ ਗਿਆ। ਇਹ ਕੇਸ ਮਕਰਾਨਾ ਦੀ ਐਡੀਸ਼ਨਲ ਸੈਸ਼ਨ ਕੋਰਟ ਵਿੱਚ ਵੀਹ ਸਾਲਾਂ ਤੋਂ ਚੱਲ ਰਿਹਾ ਸੀ। ਇਸ ਵਿੱਚ ਸੱਤ ਗਵਾਹਾਂ ਦੇ ਬਿਆਨ ਸਨ। ਕੇਸ ਵਿੱਚ ਪੀੜਤਾ ਵੱਲੋਂ ਵਧੀਕ ਸਰਕਾਰੀ ਵਕੀਲ ਰਾਮ ਮਨੋਹਰ ਡੂਡੀ ਪੇਸ਼ ਹੋਏ। ਸੁਣਵਾਈ ਤੋਂ ਬਾਅਦ ਦੋਸ਼ੀ ਨੂੰ ਸਜ਼ਾ ਸੁਣਾਈ ਗਈ |
ਜਦੋਂ ਭੰਵਰਲਾਲ’ਤੇ ਬਲਾਤਕਾਰ ਦਾ ਇਲਜ਼ਾਮ ਲੱਗਾ ਤਾਂ ਉਸ ਦੀ ਉਮਰ 66 ਸਾਲ ਸੀ। ਹੁਣ ਉਹ 86 ਸਾਲ ਦੇ ਹੋ ਗਏ ਹਨ। ਉਹ ਪਿਛਲੇ ਕੁਝ ਸਾਲਾਂ ਤੋਂ ਰਾਜਨੀਤੀ ਵਿੱਚ ਵੀ ਸਰਗਰਮ ਨਹੀਂ ਹਨ। ਮੰਗਲਵਾਰ ਨੂੰ ਅਦਾਲਤ ‘ਚ ਸਜ਼ਾ ਸੁਣਾਈ ਜਾਣੀ ਸੀ, ਜਿੱਥੇ ਉਹ ਵ੍ਹੀਲ ਚੇਅਰ ‘ਤੇ ਪਹੁੰਚੇ ਹਨ |
ਇਸ ਕੇਸ ਦੀ ਜਾਂਚ ਕਰ ਰਹੇ ਤਤਕਾਲੀ ਥਾਣੇਦਾਰ ਤੇਜਪਾਲ ਸਿੰਘ ਨੇ ਚਾਰ ਮਹੀਨਿਆਂ ਵਿੱਚ ਜਾਂਚ ਕਰਕੇ ਕੇਸ ਨੂੰ ਝੂਠਾ ਦੱਸਿਆ ਅਤੇ ਰਾਜਪੁਰੋਹਿਤ 2003 ਵਿੱਚ ਵਿਧਾਇਕ ਬਣੇ ਸਨ, ਜਿਸ ਤੋਂ ਬਾਅਦ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। FIR ਲਗਾਏ ਜਾਣ ਤੋਂ ਬਾਅਦ ਪੀੜਤਾ ਨੇ ਮੁੜ ਅਦਾਲਤ ਦੀ ਸ਼ਰਨ ਲਈ।
ਜਿਸ ‘ਤੇ ਅਦਾਲਤ ਨੇ 21 ਫਰਵਰੀ 2006 ਨੂੰ ਨੋਟਿਸ ਲੈਂਦਿਆਂ ਵਾਪਸ ਜਾਂਚ ਦੇ ਹੁਕਮ ਦਿੱਤੇ ਸਨ। ਸੁਣਵਾਈ ਦੌਰਾਨ ਪੀੜਤਾ ਦੇ ਮਾਤਾ-ਪਿਤਾ, ਦੋ ਡਾਕਟਰਾਂ ਅਤੇ ਜਾਂਚ ਅਧਿਕਾਰੀ ਸਮੇਤ ਇਕ ਹੋਰ ਦੇ ਬਿਆਨ ਦਰਜ ਕੀਤੇ ਗਏ। ਜਿਸ ਦੇ ਆਧਾਰ ‘ਤੇ ਅਦਾਲਤ ਨੇ ਭੰਵਰਲਾਲ ਨੂੰ ਦੋਸ਼ੀ ਪਾਇਆ।