ਨਵੀਂ ਦਿੱਲੀ (ਸਾਹਿਬ) : ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਪੰਜਾਬ ਸਮੇਤ 8 ਸੂਬਿਆਂ ਦੀਆਂ 57 ਸੀਟਾਂ ‘ਤੇ 7ਵੇਂ ਅਤੇ ਆਖਰੀ ਪੜਾਅ ‘ਚ 1 ਜੂਨ ਨੂੰ ਵੋਟਿੰਗ ਮੁਕੰਮਲ ਹੋ ਗਈ ਹੈ। ਇਸ ਦੌਰਾਨ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਹੋਈ।
- ਤੁਹਾਨੂੰ ਦੱਸ ਦੇਈਏ ਕਿ 7ਵੇਂ ਗੇੜ ਵਿੱਚ ਪੰਜਾਬ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਬਿਹਾਰ, ਝਾਰਖੰਡ, ਉੜੀਸਾ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਵਿੱਚ ਵੋਟਿੰਗ ਹੋਈ ਹੈ। ਚੋਣ ਕਮਿਸ਼ਨ ਮੁਤਾਬਕ ਰਾਤ 8:45 ਵਜੇ ਤੱਕ ਕਰੀਬ 59.65 ਫੀਸਦੀ ਵੋਟਿੰਗ ਹੋਈ। ਵੋਟਿੰਗ ਦੇ ਇਸ ਪੜਾਅ ਨਾਲ 19 ਅਪ੍ਰੈਲ ਤੋਂ ਸ਼ੁਰੂ ਹੋਈਆਂ ਚੋਣਾਂ ਦੇ ਸਾਰੇ ਪੜਾਵਾਂ ਲਈ ਵੋਟਿੰਗ ਮੁਕੰਮਲ ਹੋ ਗਈ ਸੀ ਅਤੇ ਹੁਣ 4 ਜੂਨ ਨੂੰ ਨਤੀਜੇ ਐਲਾਨੇ ਜਾ ਸਕਦੇ ਹਨ।
- ਦੱਸ ਦੇਈਏ ਕਿ ਰਾਤ 8.45 ਵਜੇ ਤੱਕ ਪੰਜਾਬ ਵਿੱਚ 55.86%, ਚੰਡੀਗੜ੍ਹ ਵਿੱਚ 62.80%, ਹਿਮਾਚਲ ਪ੍ਰਦੇਸ਼ ਵਿੱਚ 67.67%, ਬਿਹਾਰ ਵਿੱਚ 50.79%, ਝਾਰਖੰਡ ਵਿੱਚ 69.59%, ਉੜੀਸਾ ਵਿੱਚ 63.57%, ਉੱਤਰ ਪ੍ਰਦੇਸ਼ ਵਿੱਚ 55.60% ਅਤੇ ਪੱਛਮੀ ਬੰਗਾਲਵਿੱਚ 69.89% ਮਤਦਾਨ ਹੋਇਆ।