Monday, February 24, 2025
HomePolitics000 complaints filed on Election Commission's C-Vigil appਚੋਣ ਕਮਿਸ਼ਨ ਦੇ ਸੀ-ਵਿਜਿਲ ਐਪ 'ਤੇ 79000 ਸ਼ਿਕਾਇਤਾਂ ਦਰਜ, 99 ਫੀਸਦੀ ਮਾਮਲਿਆਂ...

ਚੋਣ ਕਮਿਸ਼ਨ ਦੇ ਸੀ-ਵਿਜਿਲ ਐਪ ‘ਤੇ 79000 ਸ਼ਿਕਾਇਤਾਂ ਦਰਜ, 99 ਫੀਸਦੀ ਮਾਮਲਿਆਂ ਦਾ ਨਿਪਟਾਰਾ

 

ਨਵੀਂ ਦਿੱਲੀ (ਸਾਹਿਬ)— ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਦੀ ‘ਸੀ-ਵਿਜੀਲ’ ਮੋਬਾਈਲ ਐਪਲੀਕੇਸ਼ਨ ਚੋਣ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲਿਆਂ ਦੀ ਰਿਪੋਰਟ ਕਰਨ ਲਈ ਇਕ ਪ੍ਰਭਾਵਸ਼ਾਲੀ ਸਾਧਨ ਬਣ ਗਈ ਹੈ ਅਤੇ ਲੋਕ ਸਭਾ ਦੇ ਐਲਾਨ ਤੋਂ ਬਾਅਦ ਲੋਕ ਇਸ ਦੀ ਵਰਤੋਂ ਕਰ ਰਹੇ ਹਨ। ਇਸ ਐਪ ਰਾਹੀਂ 79,000 ਤੋਂ ਵੱਧ ਅਜਿਹੀਆਂ ਸ਼ਿਕਾਇਤਾਂ ਕੀਤੀਆਂ ਗਈਆਂ ਹਨ। ਇਨ੍ਹਾਂ ‘ਚੋਂ 3 ਫੀਸਦੀ ਸ਼ਿਕਾਇਤਾਂ ਜਾਇਦਾਦ ਦੇ ਨੁਕਸਾਨ ਦੀਆਂ ਸਨ।

  1. ਕਮਿਸ਼ਨ ਨੇ ਦੱਸਿਆ ਕਿ ਇਨ੍ਹਾਂ ‘ਚੋਂ 99 ਫੀਸਦੀ ਤੋਂ ਵੱਧ ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ ਅਤੇ ਕਰੀਬ 89 ਫੀਸਦੀ ਸ਼ਿਕਾਇਤਾਂ ਦਾ 100 ਮਿੰਟਾਂ ‘ਚ ਨਿਪਟਾਰਾ ਕੀਤਾ ਗਿਆ। ਕਮਿਸ਼ਨ ਨੇ ਕਿਹਾ ਕਿ 58,500 ਤੋਂ ਵੱਧ ਸ਼ਿਕਾਇਤਾਂ (ਕੁੱਲ ਸ਼ਿਕਾਇਤਾਂ ਦਾ 73 ਫੀਸਦੀ) ਗੈਰ-ਕਾਨੂੰਨੀ ਹੋਰਡਿੰਗਜ਼ ਅਤੇ ਬੈਨਰਾਂ ਵਿਰੁੱਧ ਸਨ ਜਦੋਂ ਕਿ 1,400 ਤੋਂ ਵੱਧ ਸ਼ਿਕਾਇਤਾਂ ਪੈਸੇ, ਤੋਹਫ਼ੇ ਅਤੇ ਸ਼ਰਾਬ ਦੀ ਵੰਡ ਨਾਲ ਸਬੰਧਤ ਸਨ।
  2. ਚੋਣ ਕਮਿਸ਼ਨ ਨੇ ਕਿਹਾ ਕਿ ਲਗਭਗ 3 ਪ੍ਰਤੀਸ਼ਤ ਸ਼ਿਕਾਇਤਾਂ (2,454) ਜਾਇਦਾਦਾਂ ਨੂੰ ਨੁਕਸਾਨ ਜਾਂ ਵਿਗਾੜਨ ਨਾਲ ਸਬੰਧਤ ਸਨ। ਕਮਿਸ਼ਨ ਅਨੁਸਾਰ ਹਥਿਆਰਾਂ ਦੀ ਪ੍ਰਦਰਸ਼ਨੀ ਅਤੇ ਡਰਾਉਣ-ਧਮਕਾਉਣ ਸਬੰਧੀ 535 ਸ਼ਿਕਾਇਤਾਂ ਵਿੱਚੋਂ 529 ਦਾ ਨਿਪਟਾਰਾ ਕੀਤਾ ਗਿਆ ਹੈ।

——————————

RELATED ARTICLES

LEAVE A REPLY

Please enter your comment!
Please enter your name here

Most Popular

Recent Comments