ਨਵੀਂ ਦਿੱਲੀ (ਸਾਹਿਬ)- ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ਵਿੱਚ ਸ਼ਾਮ 7.45 ਵਜੇ ਤੱਕ 57.47 ਫੀਸਦੀ ਮਤਦਾਨ ਦਰਜ ਕੀਤਾ ਗਿਆ। ਇਹ ਜਾਣਕਾਰੀ ਚੋਣ ਕਮਿਸ਼ਨ ਨੇ ਦਿੱਤੀ ਹੈ। ਪੰਜਵੇਂ ਪੜਾਅ ਦੀਆਂ ਵੋਟਾਂ ਖਤਮ ਹੋਣ ਦੇ ਨਾਲ ਹੀ ਚੱਲ ਰਹੀਆਂ ਲੋਕ ਸਭਾ ਚੋਣਾਂ ਲਈ 25 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ 428 ਹਲਕਿਆਂ ਵਿੱਚ ਵੋਟਿੰਗ ਮੁਕੰਮਲ ਹੋ ਗਈ ਹੈ। ਹੁਣ ਚੋਣਾਂ ਦੇ ਦੋ ਹੋਰ ਗੇੜ 25 ਮਈ ਅਤੇ 1 ਜੂਨ ਬਾਕੀ ਹਨ। ਚੋਣ ਕਮਿਸ਼ਨ ਨੇ ਕਿਹਾ ਕਿ ਸ਼ਾਮ 6 ਵਜੇ ਤੱਕ ਵੀ ਵੱਡੀ ਗਿਣਤੀ ਲੋਕ ਵੋਟਰ ਪੋਲਿੰਗ ਸਟੇਸ਼ਨਾਂ ‘ਤੇ ਕਤਾਰਾਂ ਵਿੱਚ ਸਨ।
- ਇਸ ਪੜਾਅ ‘ਚ ਲਖਨਊ ਅਤੇ ਰਾਏਬਰੇਲੀ ਸਮੇਤ ਕਈ ਅਹਿਮ ਲੋਕ ਸਭਾ ਸੀਟਾਂ ‘ਤੇ ਵੀ ਚੋਣਾਂ ਹੋਇਆਂ ਹਨ। ਜਿੱਥੋਂ ਅੱਜ ਕਈ ਕੇਂਦਰੀ ਮੰਤਰੀਆਂ ਅਤੇ ਸੀਨੀਅਰ ਕਾਂਗਰਸੀ ਆਗੂਆਂ ਦੀ ਕਿਸਮਤ ਵੀ ਈਵੀਐਮ ਵਿੱਚ ਸੀਲ ਹੋ ਗਈ । ਇਨ੍ਹਾਂ ‘ਚ ਲਖਨਊ ਸੀਟ ਤੋਂ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ, ਰਾਏਬਰੇਲੀ ਤੋਂ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ, ਅਮੇਠੀ ਤੋਂ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ, ਕੈਸਰਗੰਜ ਤੋਂ ਬ੍ਰਿਜ ਭੂਸ਼ਣ ਦੇ ਬੇਟੇ ਕਰਨ ਭੂਸ਼ਣ, ਮੁੰਬਈ ਉੱਤਰੀ ਤੋਂ ਕੇਂਦਰੀ ਮੰਤਰੀ ਪਿਊਸ਼ ਗੋਇਲ ਲੋਕ ਸਭਾ ਚੋਣਾਂ ਲੜ ਰਹੇ ਹਨ।
- ਪਹਿਲੀ ਵਾਰ ਇਨ੍ਹਾਂ ਤੋਂ ਇਲਾਵਾ ਮਹਾਰਾਸ਼ਟਰ ਦੀ ਡਿੰਡੋਰੀ ਸੀਟ ਤੋਂ ਭਾਰਤੀ ਪ੍ਰਵੀਨ ਪੰਵਾਰ, ਬਾਰਾਮੂਲਾ ਤੋਂ ਉਮਰ ਅਬਦੁੱਲਾ ਅਤੇ ਹਾਜੀਪੁਰ ਤੋਂ ਚਿਰਾਗ ਪਾਸਵਾਨ ਵੀ ਕਿਸਮਤ ਅਜ਼ਮਾ ਰਹੇ ਹਨ।