Friday, November 15, 2024
HomePunjab30 ਅਤੇ 31 ਜਨਵਰੀ ਨੂੰ ਹੜਤਾਲ 'ਤੇ ਜਾਣਗੇ ਬੈਂਕ ਕਰਮਚਾਰੀ, ਜਾਣੋ ਕੀ...

30 ਅਤੇ 31 ਜਨਵਰੀ ਨੂੰ ਹੜਤਾਲ ‘ਤੇ ਜਾਣਗੇ ਬੈਂਕ ਕਰਮਚਾਰੀ, ਜਾਣੋ ਕੀ ਹੈ ਇਸਦੀ ਵਜ੍ਹਾ

ਲੁਧਿਆਣਾ: ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ (ਯੂ.ਐਫ.ਬੀ.ਯੂ.) ਨੇ ਆਪਣੀਆਂ ਮੰਗਾਂ ਨੂੰ ਲੈ ਕੇ 2 ਦਿਨ ਦੀ ਦੇਸ਼ ਵਿਆਪੀ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਜਨਤਕ ਖੇਤਰ ਦੇ ਸਾਰੇ ਬੈਂਕਾਂ ਦੇ ਕਰਮਚਾਰੀ 30 ਅਤੇ 31 ਜਨਵਰੀ ਨੂੰ ਹੜਤਾਲ ‘ਤੇ ਰਹਿਣਗੇ।

ਬਾਰੇ ਜਾਣਕਾਰੀ ਦਿੰਦਿਆਂ ਯੂ.ਐਫ.ਬੀ.ਯੂ. ਨਰੇਸ਼ ਗੌੜ, ਆਈ.ਬੀ.ਏ. ਦੇ ਕਨਵੀਨਰ ਨਵੰਬਰ 2020 ਵਿੱਚ ਯੂਨੀਅਨ ਦੇ ਬਾਕੀ ਰਹਿੰਦੇ ਮਸਲਿਆਂ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਪਰ 2 ਸਾਲ ਬੀਤ ਜਾਣ ਦੇ ਬਾਵਜੂਦ ਵੀ ਕੋਈ ਮਸਲਾ ਹੱਲ ਨਹੀਂ ਹੋਇਆ। ਇਸ ਦੌਰਾਨ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਲੁਧਿਆਣਾ ਇਕਾਈ ਦੀ ਤਰਫੋਂ ਸਟੇਟ ਬੈਂਕ ਆਫ ਇੰਡੀਆ ਦੇ ਸਾਹਮਣੇ ਫੁਹਾਰਾ ਚੌਂਕ ਵਿੱਚ ਰੈਲੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਯੂਐਫਬੀਯੂ ਦੇ ਕਨਵੀਨਰ ਨਰੇਸ਼ ਗੌੜ, ਪੰਜਾਬ ਬੈਂਕ ਇੰਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਪਵਨ ਠਾਕੁਰ, ਏ.ਆਈ.ਬੀ.ਓ.ਸੀ. ਤੋਂ ਨਰਿੰਦਰ ਕੁਮਾਰ, ਕੁਲਵਿੰਦਰ ਲੋਹਟ, ਇਕਬਾਲ ਸਿੰਘ ਮੱਲ੍ਹੀ ਐਨ.ਸੀ.ਬੀ.ਈ., ਆਲ ਇੰਡੀਆ ਬੈਂਕ ਆਫੀਸਰਜ਼ ਐਸੋਸੀਏਸ਼ਨ ਦੇ ਗੁਰਮੀਤ ਸਿੰਘ ਅਤੇ ਕਾਮਰੇਡ ਚਿਰੰਜੀਵ ਜੋਸ਼ੀ ਦੀ ਅਗਵਾਈ ਹੇਠ ਮੁਲਾਜ਼ਮਾਂ ਨੇ ਇੰਡੀਅਨ ਬੈਂਕਰਜ਼ ਐਸੋਸੀਏਸ਼ਨ ਦੇ ਖਿਲਾਫ ਸਖਤ ਪ੍ਰਦਰਸ਼ਨ ਕੀਤਾ।

RELATED ARTICLES

LEAVE A REPLY

Please enter your comment!
Please enter your name here

Most Popular

Recent Comments