Monday, February 24, 2025
Homeaccident2 diedਯਮੁਨਾ ਨਦੀ ਵਿੱਚ ਨਹਾਉਣ ਗਏ 3 ਨੌਜਵਾਨ ਡੁੱਬੇ, 2 ਦੀ ਮੌਤ

ਯਮੁਨਾ ਨਦੀ ਵਿੱਚ ਨਹਾਉਣ ਗਏ 3 ਨੌਜਵਾਨ ਡੁੱਬੇ, 2 ਦੀ ਮੌਤ

 

 

ਫਤਿਹਪੁਰ (ਯੂਪੀ) (ਸਾਹਿਬ)- ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ ਵਿੱਚ ਵਾਪਰੀ ਇੱਕ ਦਰਦਨਾਕ ਘਟਨਾ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਯਮੁਨਾ ਨਦੀ ਦੇ ਔਗਾਸੀ ਘਾਟ ‘ਤੇ ਇਸ਼ਨਾਨ ਕਰਨ ਗਏ ਤਿੰਨ ਨੌਜਵਾਨਾਂ ਦੀ ਜ਼ਿੰਦਗੀ ਨੇ ਅਚਾਨਕ ਹੀ ਦੁਖਦਾਈ ਮੋੜ ਲੈ ਲਿਆ। ਇਹ ਦੋਸਤ ਨਹਾਉਂਦੇ ਸਮੇਂ ਡੂੰਘੇ ਪਾਣੀ ਵਿੱਚ ਡੁੱਬ ਗਏ, ਜਿਸ ਕਾਰਨ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਵਿੱਚ ਹੜਕੰਪ ਮੱਚ ਗਿਆ।

  1. ਜਾਣਕਾਰੀ ਮੁਤਾਬਕ ਜਦੋਂ ਘਾਟ ‘ਤੇ ਮੌਜੂਦ ਲੋਕਾਂ ਨੇ ਇਨ੍ਹਾਂ ਨੌਜਵਾਨਾਂ ਦੀਆਂ ਚੀਕਾਂ ਸੁਣੀਆਂ ਤਾਂ ਉਨ੍ਹਾਂ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਪੁਲਿਸ ਅਤੇ ਗੋਤਾਖੋਰਾਂ ਨੇ ਮਿਲ ਕੇ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਉਨ੍ਹਾਂ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਪਰ ਅਫ਼ਸੋਸ ਦੀ ਗੱਲ ਹੈ ਕਿ ਦੋ ਨੌਜਵਾਨਾਂ ਦੀ ਮੌਤ ਹੋ ਚੁੱਕੀ ਸੀ। ਜਦਕਿ ਤੀਜੇ ਦੋਸਤ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਉਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
RELATED ARTICLES

Most Popular

Recent Comments