PM ਨਰਿੰਦਰ ਮੋਦੀ ਵੱਲੋ 28 ਮਈ ਨੂੰ ਨਵੇਂ ਸੰਸਦ ਭਵਨ ਦਾ ਉਦਘਾਟਨ ਹੋਵੇਗਾ | ਕੇਂਦਰੀ ਵਿੱਤ ਮੰਤਰਾਲੇ ਨੇ ਸਮਾਰੋਹ ਨੂੰ ਯਾਦਗਾਰ ਬਣਾਉਣ ਲਈ ਨਵੇਂ ਸੰਸਦ ਭਵਨ ਦੇ ਉੁਦਘਾਟਨ ਸਮੇਂ 75 ਰੁਪਏ ਦਾ ਸਮਾਰਕ ਸਿੱਕਾ ਜਾਰੀ ਕਰਨ ਦਾ ਫੈਸਲਾ ਕੀਤਾ ਹੈ।
ਜਾਣਕਾਰੀ ਦੇ ਅਨੁਸਾਰ ਇਸ ਸਿੱਕੇ ‘ਤੇ ਨਵੇਂ ਸੰਸਦ ਭਵਨ ਦੀ ਤਸਵੀਰ ਬਣੀ ਦਿਖਾਈ ਦੇਣ ਵਾਲੀ ਹੈ। ਸਿੱਕੇ ‘ਤੇ ਇੱਕ ਪਾਸੇ ਹਿੰਦੀ ‘ਚ ਇੰਡੀਆ ਅਤੇ ਦੂਜੇ ਪਾਸੇ ਅੰਗਰੇਜ਼ੀ ‘ਚ ਇੰਡੀਆ ਲਿਖਿਆ ਗਿਆ ਹੈ। ਇਸ ‘ਤੇ ਇੱਕ ਪਾਸੇ ਅਸ਼ੋਕ ਥੰਮ੍ਹ ਤੇ ਦੂਜੇ ਪਾਸੇ ਸੰਸਦ ਦੀ ਤਸਵੀਰ ਨਜ਼ਰ ਆਵੇਗੀ । ਇਹ ਸਿੱਕਾ ਗੋਲ ਆਕਾਰ ਵਿਚ ਹੋਵੇਗਾ। ਇਸ ਸਿੱਕੇ ਦਾ ਘੇਰਾ 44 ਮਿਲੀਮੀਟਰ ਤੇ ਕਿਨਾਰਿਆਂ ‘ਤੇ 200 ਸੇਰੇਸ਼ਨ ਹੋਣਗੇ । 75 ਰੁਪਏ ਦਾ ਇਹ ਸਿੱਕਾ ਚਾਰ ਧਾਤੂਆਂ ਨੂੰ ਮਿਲਾ ਕੇ ਬਣਿਆ ਹੈ, ਜਿਸ ਵਿਚ 50 ਫੀਸਦੀ ਚਾਂਦੀ, 40 ਫੀਸਦੀ ਤਾਂਬਾ, 5 ਫੀਸਦੀ ਨਿੱਕਲ ਤੇ 5 ਫੀਸਦੀ ਜ਼ਿੰਕ ਦਾ ਉਪਯੋਗ ਕੀਤਾ ਗਿਆ ਹੈ।