Nation Post

22 ਸੂਬਿਆਂ ‘ਚ ਲਗਾਏ ਜਾਣਗੇ ਰੁਜ਼ਗਾਰ ਮੇਲੇ,ਪ੍ਰਧਾਨ ਮੰਤਰੀ ਨਰਿੰਦਰ ਮੋਦੀ 70 ਹਜ਼ਾਰ ਤੋਂ ਜਿਆਦਾ ਨਿਯੁਕਤੀ ਪੱਤਰ ਵੰਡਣਗੇ|

ਕੇਂਦਰ ਸਰਕਾਰ ਆਉਣ ਵਾਲੇ ਸਮੇਂ ਵਿੱਚ ਅਲੱਗ-ਅਲੱਗ ਮੰਤਰਾਲਿਆਂ ਵਿੱਚ ਖਾਲੀ ਹੋਈਆਂ ਅਸਾਮੀਆਂ ਨੂੰ ਭਰਨ ਲਈ ਮਿਸ਼ਨ ਮੋਡ ‘ਚ ਹੈ। ਸੂਚਨਾ ਦਿੰਦੇ ਹੋਏ ਅਧਿਕਾਰੀਆਂ ਨੇ ਕਿਹਾ ਹੈ ਕਿ ਨੌਕਰੀਆਂ ਦੇਣ ਵਾਸਤੇ 22 ਰਾਜਾਂ ਵਿੱਚ ਰੋਜ਼ਗਾਰ ਮੇਲਾ 16 ਮਈ ਨੂੰ ਲਗਾਇਆ ਜਾਵੇਗਾ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਰੁਜ਼ਗਾਰ ਮੁਹਿੰਮ ਤਹਿਤ PM ਨਰਿੰਦਰ ਮੋਦੀ 70,000 ਤੋਂ ਵੱਧ ਭਰਤੀਆਂ ਨੂੰ ਨਿਯੁਕਤੀ ਪੱਤਰ ਦੇਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋ ਬੀਤੇ ਸਾਲ ਅਕਤੂਬਰ ‘ਚ ਰੋਜ਼ਗਾਰ ਮੇਲਾ ਸਕੀਮ ਸ਼ੁਰੂ ਕੀਤੀ ਗਈ ਸੀ। ਹੁਣ ਰੁਜ਼ਗਾਰ ਮੇਲੇ 45 ਕੇਂਦਰਾਂ ‘ਤੇ ਲਗਾਏ ਜਾਣਗੇ।

ਅਧਿਕਾਰੀਆਂ ਨੇ ਅੱਗੇ ਦੱਸਿਆ ਹੈ ਕਿ ਆਉਣ ਵਾਲੇ ਸਮੇ ‘ਚ ਭਰਤੀ ਪ੍ਰਕਿਰਿਆ ਵਿੱਚ ਤੇਜ਼ੀ ਲੈ ਕੇ ਆਉਣ ਦੀ ਕੋਸ਼ਿਸ ਹੈ ਕਿਉਂਕਿ ਕੇਂਦਰ ਸਰਕਾਰ 2019 ਵਿੱਚ ਆਈ ਸੀ, ਜੋ ਕਿ ਹੁਣ ਆਪਣੇ ਕਾਰਜਕਾਲ ਦੇ ਆਖਰੀ ਸਾਲ ‘ਚ ਪਹੁੰਚ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪਹਿਲਾ ਰੁਜ਼ਗਾਰ ਮੇਲਾ 22 ਅਕਤੂਬਰ 2022 ਨੂੰ ਲਗਾਇਆ ਸੀ, ਜਿਸ ਵਿੱਚ 75,000 ਲੋਕਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਸੀ । ਦੂਜਾ ਨੌਕਰੀ ਮੇਲਾ 22 ਨਵੰਬਰ, 2022 ਨੂੰ ਲਗਾਇਆ ਸੀ , ਜਿਸ ਵਿੱਚ ਲਗਭਗ 71,000 ਨਿਯੁਕਤੀ ਪੱਤਰ ਦਿੱਤੇ ਗਏ। ਜਦਕਿ ਤੀਜਾ ਐਡੀਸ਼ਨ 20 ਜਨਵਰੀ ਅਤੇ ਚੌਥਾ ਐਡੀਸ਼ਨ 13 ਅਪ੍ਰੈਲ ਨੂੰ ਲਗਾਇਆ ਗਿਆ ਸੀ। ਇਨ੍ਹਾਂ ਵਿੱਚ ਵੀ ਲਗਭਗ 71,000 ਨਿਯੁਕਤੀ ਪੱਤਰ ਸੌਂਪ ਗਏ ਸਨ।

ਜਾਣਕਾਰੀ ਦੇ ਅਨੁਸਾਰ ਕੇਂਦਰੀ ਮੰਤਰੀ ਆਪ ਹਰ ਮੰਤਰਾਲੇ ਵਿੱਚ ਨਿਯੁਕਤੀਆਂ ਅਤੇ ਖਾਲੀ ਅਸਾਮੀਆਂ ਨੂੰ ਭਰਨ ਦੀ ਦੇਖ-ਰੇਖ ਕਰ ਰਹੇ ਹਨ। ਹਾਲੇ ਤੱਕ ਨੌਕਰੀ ਮੇਲਿਆਂ ‘ਚ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ, ਇੰਸਪੈਕਟਰ, ਸਬ-ਇੰਸਪੈਕਟਰ, ਕਾਂਸਟੇਬਲ, ਕਲਰਕ, ਸਟੈਨੋਗ੍ਰਾਫਰ, ਨਿੱਜੀ ਸਹਾਇਕ, ਆਮਦਨ ਕਰ ਇੰਸਪੈਕਟਰ, ਟੈਕਸ ਸਹਾਇਕ, ਜੂਨੀਅਰ ਇੰਜੀਨੀਅਰ, ਲੋਕੋ ਪਾਇਲਟ, ਟੈਕਨੀਸ਼ੀਅਨ, ਡਾਕ ਸਹਾਇਕ, ਸਹਾਇਕ ਪ੍ਰੋਫੈਸਰ, ਅਧਿਆਪਕ ਅਤੇ ਲਾਇਬ੍ਰੇਰੀਅਨ ਆਦਿ ਮੌਜੂਦ ਹਨ।

Exit mobile version