Friday, November 15, 2024
HomeCrime2 minor children from Pakistan returned home after two yearsਪਾਕਿਸਤਾਨ ਦੇ 2 ਨਾਬਾਲਗ ਬੱਚਿਆਂ ਦੀ ਦੋ ਸਾਲ ਬਾਦ ਹੋਈ ਵਤਨ ਵਾਪਸੀ,...

ਪਾਕਿਸਤਾਨ ਦੇ 2 ਨਾਬਾਲਗ ਬੱਚਿਆਂ ਦੀ ਦੋ ਸਾਲ ਬਾਦ ਹੋਈ ਵਤਨ ਵਾਪਸੀ, ਗਲਤੀ ਨਾਲ Indo-Pak ਬਾਡਰ ਪਾਰ ਕਰ ਆ ਗਏ ਸਨ ਭਾਰਤ

 

ਤਰਨਤਾਰਨ (ਸਾਹਿਬ)— ਸਾਲ 2022 ‘ਚ ਭਾਰਤ-ਪਾਕਿ ਸਰਹੱਦ ਤੋਂ ਗਲਤੀ ਨਾਲ ਭਾਰਤ ‘ਚ ਦਾਖਲ ਹੋਏ ਦੋ ਪਾਕਿਸਤਾਨੀ ਨਾਬਾਲਗ ਬੱਚਿਆਂ ਨੂੰ ਭਾਰਤ ਸਰਕਾਰ ਨੇ ਰਿਹਾਅ ਕਰ ਦਿੱਤਾ ਹੈ। ਇਹ ਨਾਬਾਲਗ ਕਰੀਬ 2 ਸਾਲਾਂ ਦੇ ਵਕਫੇ ਬਾਅਦ ਅੱਜ ਆਪਣੇ ਦੇਸ਼ ਪਰਤੇ ਹਨ। ਦੋਵੇਂ ਗਲਤੀ ਨਾਲ ਸਰਹੱਦ ਪਾਰ ਕਰਕੇ 31 ਅਗਸਤ 2022 ਨੂੰ ਭਾਰਤ ਆ ਗਏ ਸਨ। ਤਰਨਤਾਰਨ ਦੀ ਅਦਾਲਤ ਵੱਲੋਂ 18 ਅਪ੍ਰੈਲ 2023 ਨੂੰ ਇਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ ਸੀ ਪਰ ਕੁਝ ਕਾਨੂੰਨੀ ਅੜਚਨਾਂ ਕਾਰਨ ਉਨ੍ਹਾਂ ਦੀ ਰਿਹਾਈ ਉਦੋਂ ਤੋਂ ਲਟਕ ਰਹੀ ਸੀ।

  1. ਦੱਸ ਦੇਈਏ ਕਿ ਦੋਵੇਂ ਨਾਬਾਲਗ ਬੱਚਿਆਂ ਨੂੰ 18 ਅਪ੍ਰੈਲ 2023 ਤੋਂ ਬਾਅਦ ਹੀ ਰਿਹਾਅ ਕੀਤਾ ਜਾਣਾ ਸੀ, ਪਰ ਮਾਮਲਾ ਅੰਤਰਰਾਸ਼ਟਰੀ ਪੱਧਰ ਦਾ ਹੋਣ ਕਾਰਨ ਕਈ ਕਾਨੂੰਨੀ ਅੜਚਨਾਂ ਕਾਰਨ ਇਸ ਵਿੱਚ ਦੇਰੀ ਹੋਈ ਸੀ। ਆਖਰਕਾਰ ਅੱਜ ਉਸ ਨੂੰ ਅੰਮ੍ਰਿਤਸਰ ਦੇ ਬਾਘਾ ਬਾਰਡਰ ਰਾਹੀਂ ਉਸ ਦੇ ਦੇਸ਼ ਵਾਪਸ ਭੇਜ ਦਿੱਤਾ ਗਿਆ ਹੈ। ਬੱਚੇ ਨਾਬਾਲਗ ਹਨ, ਇਸ ਲਈ ਉਨ੍ਹਾਂ ਦੀ ਪਛਾਣ ਗੁਪਤ ਰੱਖੀ ਜਾ ਰਹੀ ਹੈ। ਦੋਵੇਂ ਬੱਚਿਆਂ ਨੂੰ ਬਾਲ ਸੁਧਾਰ ਘਰ ਵਿੱਚ ਰੱਖਿਆ ਗਿਆ ਸੀ।
  2. ਇਸ ਸਮੇਂ ਦੇ ਦੌਰਾਨ, ਅੰਤਰਰਾਸ਼ਟਰੀ ਸਮਾਜ ਨੂੰ ਇਸ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਕਾਨੂੰਨ ਦੀ ਹਕੂਮਤ ਅਤੇ ਮਾਨਵ ਅਧਿਕਾਰਾਂ ਦੀ ਰੱਖਿਆ ਸਭ ਤੋਂ ਉੱਪਰ ਹੈ। ਇਸ ਤਰਾਂ ਦੇ ਮਾਮਲਿਆਂ ਵਿੱਚ ਨਿਰਪੱਖ ਤੇ ਖੁੱਲ੍ਹੀ ਜਾਂਚ ਅਤੇ ਆਪਸੀ ਸਨਮਾਨ ਨਾਲ ਵਿਚਾਰ ਵਿਮਰਸ਼ ਦੀ ਬਹੁਤ ਵੱਡੀ ਭੂਮਿਕਾ ਹੈ। ਅੰਤਰਰਾਸ਼ਟਰੀ ਮੰਚ ‘ਤੇ ਆਪਸੀ ਸਮਝ ਅਤੇ ਸਹਿਯੋਗ ਹੀ ਇਨ੍ਹਾਂ ਚੁਣੌਤੀਆਂ ਦਾ ਸਮਾਧਾਨ ਲਿਆ ਸਕਦਾ ਹੈ।

————————-

RELATED ARTICLES

LEAVE A REPLY

Please enter your comment!
Please enter your name here

Most Popular

Recent Comments