Friday, November 15, 2024
HomeCrime$2 million worth of drugsਕੈਨੇਡਾ 'ਚ 2 ਮਿਲੀਅਨ ਡਾਲਰ ਦੀ ਡਰੱਗਜ਼, ਗੰਨ ਤੇ 310,000 ਡਾਲਰ ਨਕਦ...

ਕੈਨੇਡਾ ‘ਚ 2 ਮਿਲੀਅਨ ਡਾਲਰ ਦੀ ਡਰੱਗਜ਼, ਗੰਨ ਤੇ 310,000 ਡਾਲਰ ਨਕਦ ਬਰਾਮਦ; 9 ਕਾਬੂ

 

ਟੋਰਾਂਟੋ (ਸਾਹਿਬ) : ਕੈਨੇਡਾ ਵਿੱਚ ਗੈਰਕਾਨੂੰਨੀ ਨਸ਼ਿਆਂ ਦੀ ਸਮਗਲਿੰਗ ਕਰਨ ਵਾਲੇ ਕਥਿਤ ਮੁਜਰਮਾਨਾਂ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਪੁਲਿਸ ਵੱਲੋਂ 2 ਮਿਲੀਅਨ ਡਾਲਰ ਦੇ ਡਰੱਗਜ਼ ਬਰਾਮਦ ਕੀਤੇ ਗਏ ਹਨ ਤੇ 9 ਵਿਅਕਤੀਆਂ ਨੂੰ ਚਾਰਜ ਕੀਤਾ ਗਿਆ ਹੈ।

 

  1. ਬੁੱਧਵਾਰ ਨੂੰ ਪੀਲ ਰੀਜਨਲ ਪੁਲਿਸ ਨੇ ਐਲਾਨ ਕੀਤਾ ਕਿ ਉਨ੍ਹਾਂ ਵੱਲੋਂ ਕਈ ਮਿਊਂਸਪਲ, ਪ੍ਰੋਵਿੰਸ਼ੀਅਲ ਤੇ ਫੈਡਰਲ ਲਾਅ ਐਨਫੋਰਸਮੈਂਟ ਏਜੰਸੀਆਂ ਨਾਲ ਰਲ ਕੇ ਪ੍ਰੋਜੈਕਟ ਵੇਗਸ ਚਲਾਇਆ ਗਿਆ। ਇਸ ਪੋ੍ਰਜੈਕਟ ਵਿੱਚ ਟੋਰਾਂਟੋ ਪੁਲਿਸ ਸਰਵਿਸ, ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੀ ਸ਼ਾਮਲ ਸੀ। ਜਾਂਚਕਾਰਾਂ ਨੇ ਪਾਇਆ ਕਿ ਗੈਰਕਾਨੂੰਨੀ ਨਸ਼ੇ ਮੱਧ ਪੂਰਬੀ ਦੇਸ਼ਾਂ ਤੋਂ ਕੈਨੇਡਾ ਤੇ ਹੋਰਨਾਂ ਦੇਸ਼ਾਂ ਨੂੰ ਸਮਗਲ ਕੀਤੇ ਜਾਂਦੇ ਸਨ। ਇਨ੍ਹਾਂ ਨੂੰ ਸਮਗਲ ਕਰਨ ਲਈ ਕਈ ਤਰ੍ਹਾਂ ਦੇ ਢੰਗ ਤਰੀਕੇ ਅਪਣਾਏ ਜਾਂਦੇ ਹਨ।
  2. ਉਨ੍ਹਾਂ ਆਖਿਆ ਕਿ ਕੈਨੇਡਾ ਵਿੱਚ ਦਾਖਲ ਹੋਣ ਤੋਂ ਬਾਅਦ ਇਹ ਨਸ਼ੇ ਗ੍ਰੇਟਰ ਟੋਰਾਂਟੋ ਏਰੀਆ, ਮੈਨੀਟੋਬਾ ਤੇ ਬ੍ਰਿਟਿਸ਼ ਕੋਲੰਬੀਆ ਰਾਹੀਂ ਵੰਡ ਦਿੱਤੇ ਜਾਂਦੇ ਸਨ। ਪਿਛਲੇ ਮਹੀਨੇ ਜਾਂਚਕਾਰਾਂ ਨੇ 11 ਸਰਚ ਵਾਰੰਟ ਕਢਵਾ ਕੇ ਜੀਟੀਏ ਦੀਆਂ ਕਈ ਥਾਂਵਾਂ ਉੱਤੇ ਛਾਪੇਮਾਰੀ ਕੀਤੀ। ਇਸ ਦੌਰਾਨ ਪੁਲਿਸ ਨੂੰ 89.6 ਕਿਲੋਗ੍ਰਾਮ ਅਫੀਮ, 13 ਕਿੱਲੋਗ੍ਰਾਮ ਮੈਥਾਮਫੈਟਾਮਾਈਨ, ਸਮਿੱਥ ਐਂਡ ਵੈਸਨ ਦੀ ਪੁਆਇੰਟ 40 ਬੋਰ ਦੀ ਗੰਨ ਤੇ 310,000 ਡਾਲਰ ਨਕਦੀ ਮਿਲੀ।ਪੁਲਿਸ ਨੇ ਦੱਸਿਆ ਕਿ ਇਨ੍ਹਾਂ ਨਸ਼ਿਆਂ ਦਾ ਬਾਜ਼ਾਰ ਵਿੱਚ ਮੁੱਲ 2,066,000 ਡਾਲਰ ਹੈ।
  3. ਇਸ ਦੌਰਾਨ ਨੌਂ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਵੁੱਡਬ੍ਰਿੱਜ ਦੇ 40 ਸਾਲਾ ਅਹਿਮਦ ਮੋਰੀਦ ਆਬੇਦੀ ਖਿਲਾਫ 16 ਚਾਰਜਿਜ਼ ਲਾਏ ਗਏ ਹਨ।ਅੱਠ ਹੋਰਨਾਂ ਖਿਲਾਫ ਨਸ਼ਿਆਂ ਨਾਲ ਸਬੰਧਤ 23 ਚਾਰਜਿਜ਼ ਲਾਏ ਗਏ।

————————————–

RELATED ARTICLES

LEAVE A REPLY

Please enter your comment!
Please enter your name here

Most Popular

Recent Comments