ਮੋਹਾਲੀ: ਪਹਿਲੇ ਟੀ-20 ਮੈਚ ਵਿੱਚ ਭਾਰਤ 208 ਦੌੜਾਂ ਬਣਾ ਕੇ ਵੀ ਮੈਚ ਹਾਰ ਗਿਆ। ਕੈਮਰੂਨ ਗ੍ਰੀਨ ਨੇ ਸਿਰਫ 23 ਗੇਂਦਾਂ ‘ਚ 61 ਦੌੜਾਂ ਬਣਾਈਆਂ ਅਤੇ ਬਾਅਦ ‘ਚ ਮੈਥਿਊ ਵੇਡ ਦੀ ਤੂਫਾਨੀ ਪਾਰੀ ਨੇ ਮੈਚ ‘ਤੇ ਕਬਜ਼ਾ ਕਰ ਲਿਆ। ਇਸ ਪਹਿਲੇ ਟੀ-20 ਮੈਚ ‘ਚ ਆਸਟ੍ਰੇਲੀਆ ਨੇ ਭਾਰਤ ਨੂੰ 4 ਵਿਕਟਾਂ ਨਾਲ ਹਰਾਇਆ ਸੀ।
ਦੱਸ ਦੇਈਏ ਕਿ ਭਾਰਤੀ ਟੀਮ ਦੇ ਕੇਐੱਲ ਰਾਹੁਲ ਨੇ 55 ਦੌੜਾਂ ਦੀ ਤੂਫਾਨੀ ਪਾਰੀ ਖੇਡੀ, ਜਿਸ ਤੋਂ ਬਾਅਦ ਹਾਰਦਿਕ ਪੰਡਯਾ ਨੇ 30 ਗੇਂਦਾਂ ‘ਚ 71 ਦੌੜਾਂ ਬਣਾ ਕੇ ਤਬਾਹੀ ਮਚਾਈ। ਹਾਰਦਿਕ ਨੇ ਸਿਰਫ 30 ਗੇਂਦਾਂ ‘ਚ 71 ਦੌੜਾਂ ਬਣਾਈਆਂ ਅਤੇ ਭਾਰਤ ਨੇ ਆਸਟ੍ਰੇਲੀਆ ਨੂੰ 209 ਦੌੜਾਂ ਦਾ ਟੀਚਾ ਦਿੱਤਾ ਸੀ। ਪਰ ਆਸਟ੍ਰੇਲੀਆ ਨੇ ਭਾਰਤ ਨੂੰ 4 ਵਿਕਟਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ।
ਭਾਰਤੀ ਟੀਮ ਵਿੱਚ ਰੋਹਿਤ ਸ਼ਰਮਾ (ਕਪਤਾਨ), ਕੇਐਲ ਰਾਹੁਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਹਾਰਦਿਕ ਪੰਡਯਾ, ਦਿਨੇਸ਼ ਕਾਰਤਿਕ (ਵਿਕਟਕੀਪਰ), ਅਕਸ਼ਰ ਪਟੇਲ, ਭੁਵਨੇਸ਼ਵਰ ਕੁਮਾਰ, ਹਰਸ਼ਲ ਪਟੇਲ, ਉਮੇਸ਼ ਯਾਦਵ, ਯੁਜਵੇਂਦਰ ਚਾਹਲ ਖੇਡ ਰਹੇ ਹਨ।
ਆਸਟਰੇਲੀਆ ਲਈ ਮੈਚ ਵਿੱਚ ਆਰੋਨ ਫਿੰਚ, ਕੈਮਰਨ ਗ੍ਰੀਨ, ਸਟੀਵ ਸਮਿਥ, ਗਲੇਨ ਮੈਕਸਵੈੱਲ, ਜੋਸ਼ ਇੰਗਲਿਸ, ਟਿਮ ਡੇਵਿਡ, ਮੈਥਿਊ ਵੇਡ (ਵਿਕਟਕੀਪਰ), ਪੈਟ ਕਮਿੰਸ, ਨਾਥਨ ਐਲਿਸ, ਐਡਮ ਜ਼ੈਂਪਾ, ਜੋਸ਼ ਹੇਜ਼ਲਵੁੱਡ ਹਿੱਸਾ ਲੈ ਰਹੇ ਹਨ।