Monday, February 24, 2025
HomeBreakingਮੁੰਡੇ ਦੇ ਘੱਟ ਦਾਜ ਦੇਣ 'ਤੇ ਕੁੜੀ ਨੇ ਤੋੜਿਆ ਵਿਆਹ; ਫੇਰਿਆ ਤੋਂ...

ਮੁੰਡੇ ਦੇ ਘੱਟ ਦਾਜ ਦੇਣ ‘ਤੇ ਕੁੜੀ ਨੇ ਤੋੜਿਆ ਵਿਆਹ; ਫੇਰਿਆ ਤੋਂ ਪਹਿਲਾਂ ਮੰਗੇ 2 ਲੱਖ ਰੁਪਏ |

ਹੈਦਰਾਬਾਦ ‘ਚ ਲਾੜੇ ਤੋਂ ਘੱਟ ਦਾਜ ਮਿਲਣ ‘ਤੇ ਲਾੜੀ ਨੇ ਆਪਣਾ ਵਿਆਹ ਤੋੜ ਦਿੱਤਾ। ਦਰਅਸਲ, ਆਦਿਵਾਸੀ ਸਮਾਜ ਵਿੱਚ ਇੱਕ ਰਿਵਾਜ਼ ਹੈ ਕਿ ਦਾਜ ਕੁੜੀ ਵਲੋਂ ਨਹੀਂ ਬਲਕਿ ਮੁੰਡੇ ਵਲੋਂ ਦਿੱਤਾ ਜਾਂਦਾ ਹੈ। ਇਸ ਸਬੰਧੀ ਕੁੜੀ ਨੇ ਮੰਗ ਕੀਤੀ ਸੀ ਕਿ ਉਸ ਨੂੰ ਦਾਜ ਵਿਚ 2 ਲੱਖ ਰੁਪਏ ਚਾਹੀਦੀ ਹੈ। ਹਾਲਾਂਕਿ ਮੁੰਡੇ ਨੇ ਪੈਸੇ ਦੇਣ ਲਈ ਹਾਮੀ ਭਰ ਦਿੱਤੀ ਸੀ ਪਰ ਕੁੜੀ ਖੁਦ ਮੰਡਪ ‘ਤੇ ਨਹੀਂ ਪਹੁੰਚੀ। ਇਹ ਮਾਮਲਾ ਵੀਰਵਾਰ ਦਾ ਹੈ, ਇਸ ਦੀ ਜਾਣਕਾਰੀ ਹੁਣ ਮਿਲੀ ਹੈ |

Can I Register My Marriage Anywhere In India?

ਵਿਆਹ ਦਾ ਮੰਡਪ ਸਜਿਆ ਹੋਇਆ ਸੀ, ਮੁੰਡੇ ਵਾਲੇ ਤੇ ਰਿਸ਼ਤੇਦਾਰ ਵੀ ਪਹੁੰਚ ਚੁੱਕੇ ਸੀ । ਘੰਟਿਆਂ ਬੱਧੀ ਲਾੜੀ ਦਾ ਇੰਤਜ਼ਾਰ ਕੀਤਾ ਪਰ ਉਹ ਨਹੀਂ ਆਈ। ਫਿਰ ਲਾੜਾ ਅਤੇ ਉਸ ਦਾ ਪਰਿਵਾਰ ਉਸ ਹੋਟਲ ਪਹੁੰਚ ਗਏ ਜਿੱਥੇ ਲਾੜੀ ਰੁਕੀ ਹੋਈ ਸੀ। ਗੁੱਸੇ ‘ਚ ਆਏ ਮੁੰਡੇ ਵਾਲਿਆਂ ਨੇ ਉੱਥੇ ਜਾ ਕੇ ਲਾੜੀ ਦੇ ਪੱਖ ਤੋਂ ਕਈ ਸਵਾਲ ਪੁੱਛੇ। ਜਿੱਥੇ ਪਤਾ ਲੱਗਾ ਕਿ ਲਾੜੀ ਵਿਆਹ ਵਿੱਚ ਕੋਈ ਦਿਲਚਸਪੀ ਨਹੀਂ ਰੱਖ ਰਹੀ ਸੀ ਤਾਂ ਉਸ ਨੇ ਦਾਜ ਦਾ ਬਹਾਨਾ ਲੈ ਕੇ ਵਿਆਹ ਨੂੰ ਤੋੜ ਦਿੱਤਾ।

ਲਾੜੇ ਅਤੇ ਉਸਦੇ ਪਰਿਵਾਰ ਵਾਲਿਆਂ ਨੇ ਇਸ ਦੀ ਸ਼ਿਕਾਇਤ ਪੁਲਿਸ ਸਟੇਸ਼ਨ ਜਾ ਕੇ ਕੀਤੀ ਸੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾੜੀ ਦੇ ਪਰਿਵਾਰ ਵਾਲਿਆਂ ਨੂੰ ਬੁਲਾ ਕੇ ਇਸ ਮਾਮਲੇ ਤੇ ਗੱਲ ਕੀਤੀ। ਇਸ ਤੋਂ ਬਾਅਦ ਦੋਵਾਂ ਪਰਿਵਾਰਾਂ ਨੇ ਆਪਸ ਵਿੱਚ ਸਮਝੌਤਾ ਕਰਕੇ ਵਿਆਹ ਤੋੜ ਦਿੱਤਾ । ਹਾਲਾਂਕਿ ਕਿਸੇ ਦੇ ਖਿਲਾਫ ਕੋਈ ਕੇਸ ਦਰਜ ਨਹੀਂ ਕੀਤਾ ਗਿਆ।

RELATED ARTICLES

LEAVE A REPLY

Please enter your comment!
Please enter your name here

Most Popular

Recent Comments