ਲਖਨਊ ‘ਚ IPL ਮੈਚ ਦੌਰਾਨ ਵਿਰਾਟ ਕੋਹਲੀ ਅਤੇ ਗੌਤਮ ਗੰਭੀਰ ਦੀ ਤਕਰਾਰ ਇਕ ਵਾਰ ਫਿਰ ਤੋਂ ਨਜ਼ਰ ਆਈ। ਦੋਵੇਂ ਇੱਕ ਦੂਜੇ ਦੇ ਨਾਲ 5 ਮਿੰਟ ਤੱਕ ਬਹਿਸ ਦੇ ਰਹੇ। ਮਾਮਲਾ ਇੰਨਾ ਵੱਧ ਗਿਆ ਕਿ LSG ਦੇ ਕਪਤਾਨ ਕੇਐਲ ਰਾਹੁਲ ਅਤੇ ਸੀਨੀਅਰ ਖਿਡਾਰੀ ਅਮਿਤ ਮਿਸ਼ਰਾ ਨੂੰ ਵੀ ਦਖਲ ਦੇਣਾ ਪਿਆ ਰਿਹਾ ਸੀ। ਇਸ ਤੋਂ ਬਾਅਦ ਵੀ ਕੋਹਲੀ ਅਤੇ ਗੰਭੀਰ ਇੱਕ ਦੂਜੇ ਤੋਂ ਨਾਰਾਜ਼ ਦਿਖਾਈ ਦੇ ਰਹੇ ਸੀ।
ਲਖਨਊ ਦੇ ਗੇਂਦਬਾਜ਼ ਨਵੀਨ-ਉਲ-ਹੱਕ ਅਤੇ ਵਿਰਾਟ ਕੋਹਲੀ ਵਿਚਕਾਰ ਹੱਥ ਮਿਲਾਉਂਦੇ ਸਮੇ ਮੈਚ ਤੋਂ ਬਾਅਦ ਵਿਵਾਦ ਸ਼ੁਰੂ ਹੋ ਗਿਆ ਸੀ। ਅਫਗਾਨਿਸਤਾਨ ਦੇ ਗੇਂਦਬਾਜ਼ ਨੇ ਵਿਰਾਟ ਨੂੰ ਕੁਝ ਕਹਿ ਦਿੱਤਾ, ਜਿਸ ਤੋਂ ਬਾਅਦ ਦੋਹਾ ਵਿਚਕਾਰ ਬਹਿਸ ਸ਼ੁਰੂ ਹੋ ਗਈ ਸੀ। ਉਸ ਵੇਲੇ ਕਿਸੇ ਤਰੀਕੇ ਨਾਲ ਇਹ ਗੱਲ ਸ਼ਾਂਤ ਹੋ ਗਈ ਸੀ । ਕੁਝ ਦੇਰ ਬਾਅਦ ਗੰਭੀਰ ਇਕਦਮ ਵਿਰਾਟ ਵੱਲ ਵਧੇ ਅਤੇ ਦੋਵੇ ਦਿੱਗਜ ਇਕ-ਦੂਸਰੇ ਨਾਲ ਝਗੜਦੇ ਦਿਖਾਈ ਦੇ ਰਹੇ ਸੀ । ਇਸ ਦੌਰਾਨ ਕੇਐਲ ਰਾਹੁਲ,ਅਮਿਤ ਮਿਸ਼ਰਾ ਅਤੇ ਹੋਰਾਂ ਨੇ ਰਲ ਕੇ ਵਿਵਾਦ ਨੂੰ ਕਿਸੇ ਤਰੀਕੇ ਨਾਲ ਸ਼ਾਂਤ ਕੀਤਾ।
10 ਸਾਲ ਪਹਿਲਾਂ ਯਾਨੀ 2013 ‘ਚ ਵੀ ਇੱਕ IPL ਮੈਚ ਦੌਰਾਨ ਗੌਤਮ ਗੰਭੀਰ ਅਤੇ ਵਿਰਾਟ ਕੋਹਲੀ ਵਿਚਾਲੇ ਵਿਵਾਦ ਹੋ ਗਿਆ ਸੀ। ਉਸ ਵੇਲੇ ਵਿਰਾਟ RCB ਦੇ ਕਪਤਾਨ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੀ ਜ਼ਿੰਮੇਵਾਰੀ ਗੌਤਮ ਗੰਭੀਰ ਦੀ ਸੀ। ਮੈਚ ਦੇ ਸਮੇ ਵਿਰਾਟ ਨੇ ਜੁੱਤੀ ਦਿਖਾ ਕੇ ਨਵੀਨ-ਉਲ-ਹੱਕ ਨੂੰ ਵੀ ਸਲੇਜ ਕੀਤੀ ਸੀ। ਵਿਵਾਦ ਦੇ ਬਾਅਦ, LSG ਮੈਂਟਰ ਗੌਤਮ ਗੰਭੀਰ ਅਤੇ RCB ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੂੰ IPL ਕੋਡ ਆਫ ਕੰਡਕਟ ਦੀ ਉਲੰਘਣਾ ਕਰਨ ਲਈ ਉਨ੍ਹਾਂ ਦੀ ਮੈਚ ਫੀਸ ਦਾ 100% ਜੁਰਮਾਨਾ ਲਗਾਇਆ ਗਿਆ ਸੀ। ਜਿਸ ਤੋਂ ਬਾਅਦ ਕੋਹਲੀ ਅਤੇ ਨਵੀਨ ਨੇ ਆਪਣੀ ਗਲਤੀ ਸਵੀਕਾਰ ਕਰ ਲਈ ਸੀ।