ਜਲਗਾਓਂ (ਸਾਹਿਬ)— ਮਹਾਰਾਸ਼ਟਰ ਦੇ ਜਲਗਾਓਂ ਸ਼ਹਿਰ ਦੇ ਉਦਯੋਗਿਕ ਅਸਟੇਟ ‘ਚ ਬੁੱਧਵਾਰ ਨੂੰ ਇਕ ਕੈਮੀਕਲ ਕੰਪਨੀ ‘ਚ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਅੱਗ ਲੱਗਣ ਕਾਰਨ ਫੈਕਟਰੀ ਅੰਦਰ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 22 ਲੋਕ ਜ਼ਖਮੀ ਹੋ ਗਏ। ਲੋਕਾਂ ਨੇ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀ ਟੀਮ ਨੂੰ ਬੁਲਾਇਆ। ਅੰਦਰ ਫਸੇ ਲੋਕਾਂ ਨੂੰ ਆਸ-ਪਾਸ ਦੇ ਲੋਕਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ।
- ਅੱਗ ਲੱਗਣ ਕਾਰਨ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਹਰ ਪਾਸੇ ਰੌਲਾ ਪੈ ਗਿਆ। ਫੈਕਟਰੀ ਵਿੱਚ ਕੰਮ ਕਰ ਰਹੇ ਲੋਕਾਂ ਵਿੱਚ ਬਾਹਰ ਨਿਕਲਣ ਲਈ ਹਾਹਾਕਾਰ ਮੱਚ ਗਈ। ਇਸ ਕਾਰਨ ਭਗਦੜ ਵਰਗੀ ਸਥਿਤੀ ਬਣ ਗਈ। ਅੱਗ ਦੇ ਨਾਲ-ਨਾਲ ਫੈਕਟਰੀ ਅੰਦਰ ਧਮਾਕੇ ਵੀ ਹੋ ਰਹੇ ਸਨ। ਇਸ ਕਾਰਨ ਲੋਕ ਹੋਰ ਡਰ ਗਏ। ਲੋਕਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਅੰਦਰ ਫਸੇ ਲੋਕਾਂ ਨੂੰ ਕਿਵੇਂ ਬਾਹਰ ਕੱਢਿਆ ਜਾਵੇ।
- ਦੱਸਿਆ ਜਾ ਰਿਹਾ ਹੈ ਕਿ ਜਲਗਾਓਂ ਦੀ ਮੌਰੀਆ ਗਲੋਬਲ ਕੈਮੀਕਲ ਕੰਪਨੀ ਦੇ 20 ਤੋਂ 22 ਲੋਕ ਅੱਗ ਦੀ ਲਪੇਟ ‘ਚ ਆ ਗਏ ਹਨ ਅਤੇ 9 ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਕੰਪਨੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ। ਫਿਲਹਾਲ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਅੱਗ ‘ਤੇ ਲਗਭਗ ਕਾਬੂ ਪਾ ਲਿਆ ਗਿਆ ਹੈ।