ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ 1 ਅਪ੍ਰੈਲ ਯਾਨੀ ਭਲਕੇ ਰਿਹਾਅ ਹੋਣ ਵਾਲੇ ਹਨ। ਇਸ ਦੀ ਸੂਚਨਾ ਨਵਜੋਤ ਸਿੰਘ ਸਿੱਧੂ ਦੇ ਟਵਿੱਟਰ ਪੇਜ ‘ਤੇ ਦਿੱਤੀ ਗਈ ਹੈ । ਟਵਿਟਰ ਪੇਜ ਤੇ ਲਿਖਿਆ ਗਿਆ ਹੈ ਕਿ ਸੀਨੀਅਰ ਅਧਿਕਾਰੀਆਂ ਨੇ ਸਿੱਧੂ ਦੇ ਰਿਹਾਅ ਹੋਣ ਦੀ ਜਾਣਕਾਰੀ ਦਿੱਤੀ ਹੈ।
ਨਵਜੋਤ ਸਿੰਘ ਸਿੱਧੂ ਨੂੰ ਰੋਡ ਰੇਜ ਮਾਮਲੇ ਵਿੱਚ ਇੱਕ ਸਾਲ ਦੀ ਸਜ਼ਾ ਸੁਣਾਈ ਗਈ ਸੀ। ਨਵਜੋਤ ਸਿੰਘ ਸਿੱਧੂ 20 ਮਈ 2022 ਨੂੰ ਜੇਲ੍ਹ ਵਿੱਚ ਸਜ਼ਾ ਲਈ ਗਏ ਸੀ । ਸਾਰੀ ਸਜ਼ਾ ਦੌਰਾਨ ਨਵਜੋਤ ਸਿੰਘ ਸਿੱਧੂ ਨੂੰ ਕੋਈ ਛੁੱਟੀ ਨਹੀਂ ਲਈ ਸੀ |
ਨਵਜੋਤ ਸਿੰਘ ਸਿੱਧੂ ਦੀ ਸਜ਼ਾ 19 ਮਈ ਨੂੰ ਖਤਮ ਹੋਣੀ ਸੀ ਹੈ ਪਰ ਕੋਈ ਵੀ ਛੁੱਟੀਆਂ ਨਾ ਹੋਣ ਕਾਰਨ ਉਨ੍ਹਾਂ ਨੂੰ ਪਹਿਲਾਂ ਰਿਹਾਅ ਕੀਤਾ ਜਾ ਰਿਹਾ ਹੈ | ਸੂਚਨਾ ਦੇ ਅਨੁਸਾਰ ਐਨਡੀਪੀਐਸ ਅਤੇ ਗੰਭੀਰ ਅਪਰਾਧਾਂ ਤੋਂ ਬਿਨਾ ਕੈਦੀਆਂ ਦੇ ਕੰਮ ਅਤੇ ਚਾਲ-ਚਲਣ ਦੇ ਆਧਾਰ ’ਤੇ ਮਹੀਨੇ ਵਿੱਚ 4 ਤੋਂ 5 ਦਿਨਾਂ ਦੀ ਸਜ਼ਾ ਘੱਟ ਹੋ ਜਾਂਦੀ ਅਤੇ ਕੈਦੀ ਨੂੰ ਕੁਝ ਸਰਕਾਰੀ ਛੁੱਟੀਆਂ ਦਾ ਲਾਭ ਵੀ ਮਿਲਦਾ ਹੈ। ਨਵਜੋਤ ਸਿੰਘ ਸਿੱਧੂ ਨੇ ਪੂਰੀ ਸਜ਼ਾ ਦੌਰਾਨ ਕੋਈ ਛੁੱਟੀ ਨਹੀਂ ਲਈ ਸੀ ।